ਨਵੇਂ ਸਾਲ ਦਾ ਜਸ਼ਨ ਖੁਦਾ ਦੀ ਹਜ਼ੂਰੀ ਵਿੱਚ: ਪਾਸਟਰ ਦਿਓਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਕ੍ਰੋਸ ਓਵਰ ਨਾਈਟ ਪ੍ਰੇਅਰ ਮੀਟਿੰਗ 2024 ਦਾ ਅਗਾਜ਼ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਦੀ ਪ੍ਰਾਰਥਨਾਂ ਨਾਲ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਮੁਬਾਰਕਾਂ ਪਾਸਟਰ ਦਿਓਲ ਜੀ ਨੇ ਸਮੂਹ ਦੇਸ਼ ਵਾਸੀਆਂ ਨੂੰ ਦਿਤੀਆਂ ਤੇ ਸੰਗਤਾਂ ਨੂੰ ਨਵੇਂ ਸਾਲ ਦੀ ਸ਼ੂਰੁਆਤ ਵਿੱਚ ਓਹਨਾ ਨੇ ਪ੍ਰਮੇਸ਼ਵਰ ਦੇ ਵਚਨਾਂ ਨਾਲ ਲੋਕਾਂ ਨੂੰ ਇਮਾਨਦਾਰੀ ਨਾਲ 2024 ਵਿੱਚ ਪ੍ਰਮੇਸ਼ਵਰ ਵਿੱਚ ਬਣੇ ਰਹਿਣ ਦਾ ਉਪਦੇਸ਼ ਦਿੱਤਾ। ਚਰਚ ਦੀਆਂ ਟੀਮਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਉਸ ਖੁਦਾ ਦੇ ਪਵਿੱਤਰ ਸ਼ਬਦ ਗਾਇਣ ਕੀਤੇ ਤੇ ਸੰਗਤਾਂ ਨੇ ਨਵੇਂ ਸਾਲ ਦੀ ਸ਼ੁਰੁਆਤ ਵਿੱਚ ਇੱਕ ਪਵਿੱਤਰ ਸੰਗੀਤ ਨਾਲ ਝੂਮ ਕੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਆਨੰਦ ਪ੍ਰਾਪਤ ਕੀਤਾ।

Advertisements

ਚਰਚ ਦੀਆਂ ਵੱਖ-ਵੱਖ ਯੂਥ ਟੀਮਾਂ ਨੇ ਕਈ ਪ੍ਰਕਾਰ ਦੇ ਡਰਾਮੇ ਤੇ ਸਕੀਟਾ ਕਰਕੇ ਲੋਕਾਂ ਨੂੰ ਜਿਉਣ ਦੇ ਨਵੇਂ ਢੰਗਾਂ ਬਾਰੇ ਉਤਸ਼ਾਹਿਤ ਕੀਤਾ। ਉਸ ਤੋਂ ਬਾਅਦ ਪਾਸਟਰ ਗੁਰਸ਼ਰਨ ਜੀ ਨੇ ਲੋਕਾਂ ਨੂੰ ਆਪਣੇ ਵਚਨਾਂ ਤੇ ਪ੍ਰਾਰਥਨਾਂ ਨਾਲ ਉਤਸ਼ਾਹਿਤ ਕੀਤਾ ਤੇ ਨਵੇਂ ਸਾਲ ਦੇ ਵਿੱਚ ਨਵੀਆਂ ਬਰਕਤਾਂ ਓਹਨਾ ਨੇ ਲੋਕਾਂ ਦੇ ਜੀਵਨਾਂ ਵਿੱਚ ਬੋਲੀਆ। ਇਹਨਾਂ ਮਾੜੇ ਸਮਿਆਂ ਵਿੱਚ ਆਪਣੇ ਆਪ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਲ ਬਣਾਈ ਰੱਖਣਾ ਅਤਿ ਜਰੂਰੀ ਹੈ ਤਾਂ ਕਿ ਮਾੜਿਆਂ ਸਮਿਆਂ ਵਿੱਚ ਪ੍ਰਮੇਸ਼ਵਰ ਸਾਨੂੰ ਸੰਭਾਲ ਕੇ ਰੱਖਣ ਤੇ ਪਵਿੱਤਰ ਸੰਦੇਸ਼ ਵਿੱਚ ਆਗਿਆਕਾਰੀ ਤੇ ਇਮਾਨਦਾਰੀ ਦਾ ਸੰਦੇਸ਼ ਸੰਗਤਾਂ ਨੂੰ ਅਸਲੀ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਫਿਰ ਹਾਜ਼ਰੀ ਭਰੀ ਅਤੇ ਪੂਰੀ ਰਾਤ ਪ੍ਰਾਰਥਨਾਂ ਚੱਲਦੀ ਰਹੀ। ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੇ ਵੀ ਖਾਸ ਪ੍ਰਬੰਧ ਕੀਤੇ ਗਏ। ਦੇਸ਼ ਦੀਆਂ ਸਰਕਾਰਾਂ ਤੇ ਮੋਹਤਵਾਰ ਲੋਕਾਂ ਲਈ ਵੀ ਪਾਸਟਰ ਦਿਓਲ ਜੀ ਨੇ ਪ੍ਰਾਰਥਨਾਂ ਕੀਤੀ ਤਾਂ ਕਿ ਇਸ ਜਨਤਾ ਦਾ ਨਿਆਂਕਾਰ ਚੰਗੇ ਤਰੀਕੇ ਨਾਲ ਲੋਕਾਂ ਨੂੰ ਦਿੱਤਾ ਜਾਵੇ। ਦੇਸ਼ ਦੀ ਖੁਸ਼ਹਾਲੀ ਲਈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਲਈ ਵੀ ਓਹਨਾ ਨੇ ਪ੍ਰਾਰਥਨਾਂ ਕੀਤੀ।

ਇਸ ਪ੍ਰਾਰਥਨਾਂ ਵਿੱਚ ਆਏ ਹੋਏ ਦੁਖੀਆਂ, ਬਿਮਾਰਾਂ ਤੇ ਬੰਧਨਾਂ ਵਿੱਚ ਫਸੇ ਲੋਕਾਂ ਦੇ ਲਈ ਸਟੇਜ ਤੋਂ ਪਾਸਟਰ ਦਿਓਲ ਜੀ ਨੇ ਓਹਨਾ ਲਈ ਪ੍ਰਾਰਥਨਾਂ ਕੀਤੀ ਤਾਂ ਕਿ ਓਹਨਾ ਨੂੰ ਛੁਟਕਾਰਾ ਮਿਲ ਸਕੇ। ਸਾਰੀ ਰਾਤ ਸੰਗਤਾਂ ਰੂਹਾਨੀ ਇਬਾਦਤ ਦੇ ਵਿੱਚ ਮਗਨ ਰਹੀਆਂ ਇਹਨੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਦੀ ਗਿਣਤੀ ਵੱਡੇ ਪੱਧਰ ਤੇ ਸੀ ਤੇ ਰਾਤ ਦੇ 12 ਵੱਜਦਿਆਂ ਹੀ ਪਵਿੱਤਰ ਬਾਈਬਲ ਦੇ ਅਨੁਸਾਰ ਸਾਰੀਆਂ ਸੰਗਤਾਂ ਨੇ ਪ੍ਰਭੂ ਭੋਜ ਵਿੱਚ ਵੀ ਹਿਸਾ ਲਿਆ। ਇਸ ਮੌਕੇ ਉਪ-ਚੇਅਰਮੈਨ ਜੈ ਰਾਮ ਜੀ ਨੇ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਦਲਜੀਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਓਮ ਪ੍ਰਕਾਸ਼, ਸੱਭਰਵਾਲ, ਪ੍ਰਧਾਨ ਸੰਧਾਂਵਾਲੀਆਂ ਪੀ.ਸੀ.ਪੀ.ਸੀ, ਡਾ. ਮਨੋਹਰ ਲਾਲ, ਡਾ. ਸਰਵਣ, ਮਨਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here