ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਦੀਆਂ ਤਿਆਰੀਆਂ ਸਬੰਧੀ ਕੀਤੇ ਗਏ ਵਿਚਾਰ ਸਾਂਝੇ

ਤਲਵਾੜਾ (ਦ ਸਟੈਲਰ ਨਿਊਜ਼): ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਕਮਲ ਕਿਸ਼ੋਰ ਸੰਧੂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਭਾ ਦੀ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਦੀਆਂ ਤਿਆਰੀਆਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਕਮੇਟੀ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਆਗਮਨ ਪੁਰਬ ਦੀ ਸ਼ੁਰੂਆਤ 10 ਫਰਵਰੀ 2024 ਤੋਂ ਪ੍ਰਭਾਤ ਫੇਰੀਆਂ ਨਾਲ ਕੀਤੀ ਜਾਵੇਗੀ । 18 ਫਰਵਰੀ ਦਿਨ ਐਤਵਾਰ ਨੂੰ ਤਲਵਾੜਾ ਇਲਾਕੇ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਸ਼ਾਲ ਨਗਰ ਕੀਰਤਨ 22 ਫਰਵਰੀ ਨੂੰ ਸਵੇਰੇ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ 24 ਫਰਵਰੀ ਸਵੇਰੇ ਭੋਗ ਪਾਏ ਜਾਣਗੇ। ਉਪਰੰਤ ਗੁਰਮਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਨਾਮਵਰ ਰਾਗੀ ਸਿੰਘ, ਸੰਗਤਾਂ ਨੂੰ ਗੁਰੂ ਦੀ ਇਲਾਹੀ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨਗੇ ।

Advertisements

ਆਈ ਹੋਈ ਸੰਗਤ ਲਈ ਅਤੁੱਟ ਲੰਗਰ ਵਰਤਾਏ ਜਾਣਗੇ ‌। ਸ਼ਾਮ ਵੇਲੇ ਨੰਨੇ ਮੁੰਨੇ ਬੱਚਿਆਂ ਲਈ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਦੀ ਬਾਣੀ ਦਾ ਪ੍ਰਵਾਹ ਹੋਵੇਗਾ। ਇਸ ਮੌਕੇ ਤੇ ਬਿਸ਼ਨ ਦਾ ਸੰਧੂ ਚੇਅਰਮੈਨ ਗੁਰੂ ਰਵਿਦਾਸ ਧਾਰਮਿਕ ਸਭਾ ਹਲੇੜ, ਰਮੇਸ਼ ਸਹੋਤਾ ਪੰਜਾਬ ਪ੍ਰਧਾਨ ਅਲ ਇੰਡੀਆ ਅੰਬੇਡਕਰ ਮਹਾਂ ਸਭਾ, ਸਭਾ ਦੇ ਪ੍ਰਧਾਨ ਕਮਲ ਕਿਸ਼ੋਰ, ਅਮਨਦੀਪ ਹੈਪੀ, ਕਰਨੈਲ ਸਿੰਘ, ਰਜਿੰਦਰ ਸਿੰਘ, ਵਿਜੇ ਪਾਲ ਸਿੰਘ, ਸੁਰੇਸ਼ ਕੁਮਾਰ, ਜਰਨੈਲ ਭਾਟੀਆ, ਹਰਭਜਨ ਹੀਰ, ਚਮਨ ਸਿੰਘ, ਅਜੈ ਕੁਮਾਰ, ਜਸਪਾਲ, ਹੁਸ਼ਿਆਰ ਸਿੰਘ ਗੇਰਾ, ਸਰਬਜੀਤ ਸਿੰਘ, ਦਵਿੰਦਰ ਸਿੰਘ ਸਹੋਤਾ, ਮਾਸਟਰ ਸਰਵਨ ਸਿੰਘ, ਰਾਜ ਮਲ ਭਾਟੀਆ, ਨਾਜਰ ਸਿੰਘ , ਸਤੀਸ਼ ਕੁਮਾਰ, ਮਨੋਹਰ ਸਿੰਘ ਸਮੇਤ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹਾਜ਼ਰ ਹੋਈਆਂ।

LEAVE A REPLY

Please enter your comment!
Please enter your name here