ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਸਰਕਾਰੀ ਆਈਟੀਆਈ ਵਿਖੇ ਪੀਐਮਈਜੀਪੀ ਜਾਗਰੂਕਤਾ ਕੈਂਪ ਲਗਾਇਆ ਗਿਆ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀਆਂ ਹਦਾਇਤਾਂ *ਤੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਾਜਿਲਕਾ ਜਸਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਪੀ.ਐਮ.ਈ.ਜੀ.ਪੀ ਸਕੀਮ ਸਬੰਧੀ ਜਾਗਰੂਕਤਾ ਕੈਂਪ ਸਰਕਾਰੀ ਆਈ.ਟੀ.ਆਈ, ਫਾਜਿਲਕਾ ਵਿਖੇ ਲਗਾਇਆ ਗਿਆ।

Advertisements

ਫੰਕਸ਼ਨਲ ਮੈਨੇਜਰ ਨਿਰਵੈਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਓਹਨਾ ਦੀ ਕੈਰੀਅਰ ਕੌਂਸਲਿੰਗ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਵਾਲੇ ਬਣਨਾ ਚਾਹੀਦਾ ਹੈ ਜੋ ਕਿ ਪੀ.ਐਮ.ਈ.ਜੀ.ਪੀ ਸਕੀਮ ਨਾਲ ਸੰਭਵ ਹੋ ਸਕਦਾ ਹੈ। ਪੀ.ਐਮ.ਈ.ਜੀ.ਪੀ ਸਕੀਮ ਦੇ ਤਹਿਤ ਕੋਈ ਵੀ ਵਿਅਕਤੀ ਆਪਣਾ ਖੁੱਦ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ, ਜਿਵੇ ਕਿ ਪਲਬਿੰਗ, ਇਲੈਕਟ੍ਰਿਸ਼ਿਅਨ, ਸਟੀਚਿੰਗ, ਬਿਉਟੀ ਪਾਰਲਰ, ਸੇਲੂਨ, ਕੇਫਿਟਏਰੀਆ, ਵੈਲਡਿੰਗ ਵਰਕਸ਼ਾਪ, ਵੂਡਵਰਕ ਆਦਿ ਲਈ 15 ਫੀਸਦੀ ਤੋਂ 35 ਫੀਸਦੀ ਤੱਕ ਦੀ ਸਬਸਿਡੀ ਦੇ ਨਾਲ ਨਿਰਮਾਣ ਗਤੀਵਿਧੀਆਂ ਲਈ 50 ਲੱਖ ਰੁਪਏ ਅਤੇ ਸੇਵਾ ਖੇਤਰ ਦੀਆਂ ਗਤੀਵਿਧੀਆਂ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਹੋ ਸਕਦਾ ਹੈ।

ਇਸ ਸਕੀਮ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਕਿਸੇ ਸੰਪੱਤੀ ਸੁਰੱਖਿਆ ਦੇ ਦਿੱਤੇ ਜਾਂਦੇ ਹਨ। 5 ਲੱਖ ਤੋਂ ਵੱਧ ਦੇ ਕਰਜ਼ਿਆਂ ਲਈ ਘੱਟੋ-ਘੱਟ ਵਿਦਿਅਕ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਚਾਹਵਾਨ ਵਿਦਿਆਰਥੀਆਂ ਦੇ ਪੀ.ਐੱਮ.ਈ.ਜੀ.ਪੀ ਸਕੀਮ ਅਧੀਨ ਫਾਰਮ ਵੀ ਭਰੇ ਗਏ। ਇਸ ਸਕੀਮ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਮਦਦ ਪ੍ਰਦਾਨ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ, ਫਾਜਿਲਕਾ ਹਮੇਸ਼ਾ ਹਾਜ਼ਰ ਹੈ। ਵਧੇਰੇ ਜਾਣਕਾਰੀ ਲਈ ਕੋਈ ਵੀ ਵਿਅਕਤੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਦੇ ਕਮਰਾ ਨੰਬਰ 205-ਸੀ, ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫ਼ਤਰ ਵਿੱਚ ਪਹੁੰਚ ਸਕਦਾ ਹੈ।

ਇਸ ਮੌਕੇ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਫਾਜਿਲਕਾ ਸ਼੍ਰੀ ਹਰਦੀਪ ਟੋਹੜਾ, ਵਾਈਸ ਪ੍ਰਿੰਸੀਪਲ ਅੰਗਰੇਜ਼ ਸਿੰਘ, ਮਨੀਸ਼ ਕੁਮਾਰ ਐੱਲ.ਡੀ.ਐੱਮ ਫਾਜਿਲਕਾ, ਮਿਸ ਨੇਹਾ ਬੀ.ਐੱਲ.ਈ.ਓ, ਕੌਸ਼ਲ ਕੰਬੋਜ ਕਲਰਕ, ਸਮੂਹ ਆਈ.ਟੀ.ਆਈ ਸਟਾਫ ਅਤੇ ਆਈ.ਟੀ.ਆਈ ਤੋਂ ਪਾਸ ਆਊਟ ਹੋਏ ਵਿਦਿਆਰਥੀ ਵੀ ਮੌਜ਼ੂਦ ਰਹੇ।

LEAVE A REPLY

Please enter your comment!
Please enter your name here