Tuesday, November 3, 2026
Home Latest ਵਿਆਹ ਵਾਲੀ ਕਾਰ ਟਰੈਕਟਰ ਨਾਲ ਟੱਕਰਾਈ, ਲਾੜਾ ਲਾੜੀ ਜ਼ਖਮੀ

ਵਿਆਹ ਵਾਲੀ ਕਾਰ ਟਰੈਕਟਰ ਨਾਲ ਟੱਕਰਾਈ, ਲਾੜਾ ਲਾੜੀ ਜ਼ਖਮੀ

ਅਬੋਹਰ (ਦ ਸਟੈਲਰ ਨਿਊਜ਼)। ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇਅ ਤੇ ਗਿੱਦੜਾਂ ਵਾਲੀ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜਾ ਅਤੇ ਲਾੜੀ ਜੋ ਕਿ ਗੰਗਾਨਗਰ ਤੋਂ ਵਾਪਸ ਪਿੰਡ ਜਾ ਰਹੇ ਸਨ ਤੇ ਜਦੋਂ ਉਹ ਗਿੱਦੜਾਂ ਵਾਲੀ ਨੇੜੇ ਪਹੁੰਚੇ ਤਾਂ ਉੱਥੇ ਉਹਨਾਂ ਦੀ ਟੱਕਰ ਟਰੈਕਟਰ ਨਾਲ ਹੋ ਗਈ।

Advertisements

ਜਿਸ ਕਾਰਨ ਲਾੜਾ ਅਤੇ ਲਾੜੀ ਗੰਭੀਰ ਜ਼ਖਮੀ ਹੋ ਗਏ, ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here