ਫੈਕਟਰੀ ਵਿੱਚੋਂ ਲੋਹੇ ਅਤੇ ਤਾਂਬੇ ਦਾ ਸਾਮਾਨ ਚੋਰੀ ਕਰਨ ਵਾਲੇ 2 ਗ੍ਰਿਫ਼ਤਾਰ

ਟਾਂਡਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਟਾਂਡਾ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਫੈਕਟਰੀ ਵਿੱਚੋਂ ਲੋਹੇ ਅਤੇ ਤਾਂਬੇ ਦਾ ਸਾਮਾਨ ਚੋਰੀ ਹੋ ਗਿਆ। ਇਸ ਸਬੰਧੀ ਹੈੱਡ ਕਾਂਸਟੇਬਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜੈ ਕਰਨ ਪੁੱਤਰ ਰਾਮ ਸਿੰਘ ਵਾਸੀ ਖੁੱਡਾ ਟਾਂਡਾ ਜਿਲ੍ਹਾਂ ਹੁਸ਼ਿਆਰਪੁਰ ਨੇ ਸ਼ਿਕਾਇਤ ਦਿੱਤੀ ਕਿ 09-01-24 ਨੂੰ ਕਰੀਬ 4 ਵਜੇ ਉਹੈ ਸਮੇਤ ਸੰਕਰ ਯਾਦਵ ਵਾਸੀ ਜਾਜਾ ਬਾਈਪਾਸ  ਨੇੜੇ ਦਾਣਾ ਮੰਡੀ ਅਤੇ ਹਰਮੀਤ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਆਪਣੀ ਫੈਕਟਰੀ ਮੌਜੂਦ ਸੀ ਤਾਂ ਉਨ੍ਹਾਂ ਨੂੰ ਫੈਕਟਰੀ ਵਿੱਚੋਂ ਕੁੱਝ ਖੜਕੇ ਦੀ ਅਵਾਜ਼ ਆਈ ਤਾਂ ਅਵਾਜ਼ ਸੁਣ ਕੇ ਜਦੋਂ ਉਹ ਪਿੱਛੇ ਗਏ ਤਾਂ ਦੋ ਨੌਜਵਾਨ ਫੈਕਟਰੀ ਵਿੱਚੋਂ ਤਾਬੇ ਦੀਆਂ ਪੱਤੀਆਂ ਆਲੇ ਲੋਹੇ ਦਾ ਹੋਰ ਸਮਾਨ ਚੋਰੀ ਕਰਕੇ ਲੈ ਗਏ। ਚੋਰਾਂ ਦੀ ਪਹਿਚਾਣ ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਝੁੱਗੀਆਂ ਨੇੜੇ ਕਾਲੀ ਮਾਤਾ ਮੰਦਿਰ, ਜ਼ਿਲ੍ਹਾਂ ਹੁਸ਼ਿਆਰਪੁਰ ਤੇ ਸੋਨੂੰ ਕੋਹਲੀ ਪੁੱਤਰ ਦਆ ਰਾਮ ਵਾਸੀ ਰਸੂਲਪੁਰ ਟਾਂਡਾ, ਜ਼ਿਲ੍ਹਾਂ ਹੁਸ਼ਿਆਰਪੁਰ ਵਜੋਂ ਹੋਈ ਹੈ। ਜਿਸ ਤੇ 454,380 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisements

LEAVE A REPLY

Please enter your comment!
Please enter your name here