ਹਰਿਆਣਾ ਮੇਨ ਰੋਡ ਤੇ ਸਥਿਤ ਜੇਕੇ ਐਂਡ ਮੱਲਣ ਕਰਿਆਨਾ ਸਟੋਰ ਨੂੰ ਚੋਰੀ ਨੇ ਬਣਾਇਆ ਨਿਸ਼ਾਨਾ

ਹਰਿਆਣਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰੀਤੀ ਪਰਾਸ਼ਰ । ਬੀਤੀ ਰਾਤ ਕਸਬਾ ਹਰਿਆਣਾ ਮੇਨ ਰੋਡ ਤੇ ਸਥਿਤ ਜੇਕੇ ਐਂਡ ਮੱਲਣ ਕਰਿਆਨਾ ਸਟੋਰ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਜੇਕੇ ਕਰਿਆਨਾ ਸਟੋਰ ਦੇ ਮਾਲਕ ਮਨੂੰ ਮੱਲਣ ਪੁੱਤਰ ਜਤਿੰਦਰ ਮੱਲਣ ਵਾਸੀ ਹਰਿਆਣਾ ਨੇ ਦੱਸਿਆ ਕਿ ਬੀਤੀ ਰਾਤ 11 ਕੁ ਵਜੇ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਬਾਹਰ ਲੱਗੀਆਂ ਲਾਈਟਾਂ ਦੇ ਕਨੈਕਸ਼ਨ ਕੱਟੇ ਗਏ ਤੇ ਦੁਕਾਨ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋ ਕੇ ਦੁਕਾਨ ਅੰਦਰ ਪਿਆ ਕਰਿਆਨੇ ਦਾ ਸਮਾਨ ਬਾਸਮਤੀ ਚਾਵਲ, ਖੰਡ ਦੀਆਂ ਬੋਰੀਆਂ, ਫੀਡ ਤੇ ਹੋਰ ਸਮਗਰੀ ਚੋਰੀ ਕੀਤੀ ਗਈ ਜਿਸ ਕਾਰਨ ਦੁਕਾਨ ਦਾ ਪੰਜ ਤੋਂ 6 ਲੱਖ ਦਾ ਨੁਕਸਾਨ ਕੀਤਾ ਗਿਆ ਹੈ।

Advertisements

ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਦੇ ਨਾਲ ਲੱਗੇ ਸੀਸੀਟੀ ਕੈਮਰੇ ਵਿੱਚ ਚੋਰਾਂ ਦੀਆਂ ਫੋਟੋਆਂ ਕੈਦ ਕਰ ਲਈਆਂ ਗਈਆਂ ਹਨ ਇਸ ਚੋਰੀ ਵਿੱਚ 10 ਤੋਂ 15 ਵਿਅਕਤੀਆਂ ਵੱਲੋਂ ਇਸ ਚੋਰੀ ਨੂੰ ਅਨਜਾਮ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਰਾਤ ਨੂੰ ਪੁਲਿਸ ਮੁਲਾਜਮ ਗਸਤ ਦੌਰਾਨ ਆਪਣੇ ਮੋਟਰਸਾਈਕਲ ਤੇ ਸਵਾ ਹੋ ਕੇ ਗੁਜਰ ਰਹੇ ਸਨ ਤਾਂ ਸੜਕ ਕਿਨਾਰੇ ਖੜੀ ਗੱਡੀ ਦੇਖ ਰੁਕੇ ਤਾ ਇਹਨਾਂ ਤੋਂ ਪੁੱਛਗਿੱਛ ਕੀਤੀ ਤੇ ਪੁਲਿਸ ਵੱਲੋਂ ਇਹਨਾਂ ਦੀ ਗੱਡੀ ਦੇ ਨੰਬਰ ਦੀ ਫੋਟੋ ਵੀ ਮੋਬਾਇਲ ਵਿੱਚ ਲਈ ਗਈ ਜਦੋਂ ਚੋਰਾਂ ਨੇ ਆਪਣੇ ਆਪ ਨੂੰ ਫੜ ਹੁੰਦੇ ਦਿਖਾਈ ਦਿੱਤਾ ਤਾਂ ਚੋਰਾਂ ਵੱਲੋਂ ਪੁਲਿਸ ਮੁਲਾਜ਼ਮ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਗਈ ਤੇ ਉਸਦਾ ਮੋਬਾਇਲ ਖੋ ਲਿਆ ਗਿਆ ਤੇ ਗੱਡੀ ਨੂੰ ਉਸ ਜਗ੍ਹਾ ਤੋਂ ਭਜਾ ਲਿਆ ਗਿਆ ਤੇ ਜਾਂਦੇ ਜਾਂਦੇ ਚੋਰਾਂ ਵੱਲੋਂ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਥਾਣੇ ਦੇ ਬਾਹਰ ਢਾਬੇ ਕੋਲ ਸੁੱਟ ਦਿੱਤਾ ਗਿਆ ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੇਰੀ ਦੁਕਾਨ ਤੇ ਪੰਜ ਛੇ ਵਾਰੀ ਚੋਰੀ ਹੋ ਚੁੱਕੀ ਹੈ ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਚੋਰਾਂ ਦੀ ਭਾਲ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਹਰਿਆਣਾ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕੀ ਪੁਲਿਸ ਕੋਲ ਚੋਰਾਂ ਵੱਲੋਂ ਵਰਤੀ ਗਈ ਗੱਡੀ ਦਾ ਨੰਬਰ ਉਹਨਾਂ ਕੋਲ ਆ ਗਿਆ ਹੈ ਤੇ ਪੁਲਿਸ ਚੋਰਾਂ ਨੂੰ ਟਰੇਸ ਕਰ ਰਹੀ ਹੈ ਤੇ ਜਲਦ ਤੋਂ ਜਲਦ ਇਹ ਚੋਰ ਫੜੇ ਜਾਣਗੇ।

LEAVE A REPLY

Please enter your comment!
Please enter your name here