ਨਵਦੀਪ ਕੌਰ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਦੀ ਮੰਗ ਨੂੰ ਲੈ ਕੇ ਮੋਗਾ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌਡ਼ਾ। ਜਿਲਾ ਰੋਪੜ ਦੇ ਪਿੰਡ ਧਿਮਾਣਾ ਦੀ 15 ਸਾਲ ਦੀ ਬੱਚੀ ਨਵਦੀਪ ਕੌਰ ਨਾਲ ਰੇਪ ਕਰਨ ਤੋਂ ਬਾਅਦ ਉਸ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਦੋਸ਼ੀਆਂ ਨੂੰ ਫਾਂਸੀ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਮੋਗਾ ਵਿਖੇ ਵਾਲਮੀਕ ਆਸ਼ਰਮ ਮੋਗਾ ਦੇ ਮੁੱਖ ਸੰਚਾਲਕ ਸੇਵਕ ਵਿਜੇ ਸ਼ੈਰੀ ਦੀ ਅਗਵਾਈ ਹੇਠ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਕੈਂਡਲ ਮਾਰਚ ਤਪ ਅਸਥਾਨ ਸੰਤ ਗੁਰਦੇਵ ਸਿੰਘ ਗਿੱਲ ਰਾਮਗੰਜ ਮੰਡੀ ਤੋਂ ਲੈ ਕੇ ਮੇਨ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਸ਼ਹੀਦੀ ਪਾਰਕ ਵਿਖੇ ਸਮਾਪਤ ਹੋਇਆ, ਜਿੱਥੇ ਆਗੂਆਂ ਵੱਲੋਂ ਨਵਦੀਪ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮੰਗ ਕੀਤੀ ਗਈ। ਇਸ ਮੌਕੇ ਵਾਲਮੀਕ ਆਸ਼ਰਮ ਦੇ ਯੂਥ ਪ੍ਰਧਾਨ ਸਾਹਿਲ ਖਰਾਲੀਆਂ ਨੇ ਦੱਸਿਆ ਕਿ ਜਦੋਂ ਵੀ ਸਮਾਜ ਵਿੱਚ ਇਹੋ ਜਿਹ ਜੁਲਮ ਹੁੰਦਾ ਰਹਿਣਗਾ ਉਦੋਂ ਅਸੀਂ ਆਵਾਜ਼ ਉਠਾਉਂਦੇ ਰਹਾਂਗੇ ਸਾਡੇ ਸਮਾਜ ਦੇ ਲੋਕਾਂ ਤੇ ਹਮੇਸ਼ਾ ਜਰਬ ਜ਼ੁਲਮ ਹੁੰਦਾ ਆਇਆ ਹੈ ਪਰ ਹੁਣ ਅਸੀਂ ਇਹ ਕਿਸੇ ਹਾਲਤ ਵਿੱਚ ਸਹਿਣ ਨਹੀਂ ਕਰਾਂਗੇ।

Advertisements

ਉਹਨਾਂ ਨੇ ਵਾਲਮੀਕ ਸਮਾਜ ਮਜਹਬੀ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾ ਸਕੀਏ। ਇਸ ਮੌਕੇ ਨਵਦੀਪ ਕੌਰ ਦੇ ਕਾਤਲਾਂ ਨੂੰ ਫਾਂਸੀ ਦਿਓ ਦੇ ਨਾਰਿਆਂ ਦੀ ਗੂੰਜ ਦੂਰ ਦੂਰ ਤੱਕ ਪਹੁੰਚੀ ਤੇ ਸਾਰੇ ਹੀ ਸਾਥੀਆਂ ਨੇ ਭਰਪੂਰ ਸਹਿਯੋਗ ਦਿੱਤਾ। ਇਸ ਕੈਂਡਲ ਮਾਰਚ ਨੂੰ ਸਫਲ ਬਣਾਉਣ ਲਈਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਵਾਲਮੀਕਿ ਸਭਾ ਮੋਗਾ ਅਤੇ ਆਦਿ ਧਰਮ ਸਮਾਜ ਮੋਗਾ, ਵਿਕੀ ਬੋਹਤ ਜ਼ਿਲ੍ਹਾ ਡਿਪਟੀ ਚੇਅਰਮੈਨ ਵਾਲਮੀਕਿ ਸਭਾ ਮੋਗਾ, ਵਿਜੇ ਸਾਰਵਾਣ ਵਾਇਸ ਚੇਅਰਮੈਨ ਵਾਲਮੀਕਿ ਸਭਾ ਮੋਗਾ, ਕੁਲਵੰਤ ਰਾਏ ਬੋਹਤ ਪ੍ਰਧਾਨ ਅਖਿਲ ਭਾਰਤੀਯ ਮਜ਼ਦੂਰ ਸੰਗਠਨ ਪੰਜਾਬ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਬੋਹਤ, ਹਰਬੰਸ ਲਾਲ ਸਾਗਰ ਰਾਸ਼ਟਰੀ ਮੈਂਬਰ ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ, ਰੀਨਾ ਖੈਰਾਲੀਆ ਸ਼ਹਿਰ ਪ੍ਰਧਾਨ ਆਧਸ ਮਹਿਲਾ ਵਿੰਗ ਮੋਗਾ, ਮੈਂਬਰ ਰਾਹੁਲ ਕੁਮਾਰ ਜੀ, ਰਾਜੂ ਸਹੋਤਾ ਜ਼ਿਲ੍ਹਾ ਚੇਅਰਮੈਨ ਕਾਂਗਰਸ ਪਾਰਟੀ ਐਸ ਸੀ ਡਿਪਾਟਮੈਂਟ ਮੋਗਾ ਅਤੇ ਜਵਾਇਂਟ ਕੈਸ਼ੀਅਰ ਵਾਲਮੀਕਿ ਸਭਾ ਮੋਗਾ, ਸੁਖਬਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਮੋਗਾ, ਮਨੀਸ਼ ਸਫ਼ਰੀ ਪ੍ਰਧਾਨ ਇੰਦਰਾ ਕਲੋਨੀ ਵਾਰਡ ਨੰਬਰ 40, ਸ਼ੰਕਰ ਕੁਮਾਰ ਪ੍ਰਧਾਨ ਡੀਐਮ ਕੋਲਜ ਮੋਗਾ, ਵਾਈਸ ਪ੍ਰਧਾਨ ਵਿਸ਼ਾਲ ਅਜੈ ਮਿਡੀਆਂ ਇੰਨਚਾਰਜ ਆਸ਼ੂ ਚੈਅਰਮੈਨ ਸ਼ੰਕਰ ਯਾਦਵ ਜ਼ਿਲ੍ਹਾ ਪ੍ਰਧਾਨ ਸ੍ਰੀ ਹਿੰਦੂ ਤਖ਼ਤ ਮੋਗਾ ਆਦਿ ਨਹੀਂ ਸੀ ਯੋਗ ਦਿੱਤਾ। ਅੰਤ ਵਿੱਚ ਵਾਲਮੀਕ ਸਭਾ ਦੇ ਪ੍ਰਧਾਨ ਅਰਜਨ ਕੁਮਾਰ ਨੇ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here