ਪਤਨੀ ਨੇ ਪਤੀ ਦਾ ਕਟਰ ਨਾਲ ਗਲਾ ਵੱਢ ਕੇ ਕੀਤਾ ਕਤਲ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਪਤਨੀ ਵੱਲੋਂ ਪਤੀ ਦਾ ਕਟਰ ਨਾਲ ਦਾ ਗਲਾ ਵੱਢ ਦੇਣ ਦੀ ਖਬਰ ਮਿਲੀ ਹੈ।ਮ੍ਰਿਤਕ ਦੀ ਪਹਿਚਾਣ ਗੌਰਵ ਕੁਮਾਰ ਵਾਸੀ ਬਸੰਤ ਨਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਅਤੇ ਪਤਨੀ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ, ਤੇ ਇੰਨੇ ਵਿੱਚ ਹੀ ਸੋਨਮ ਨੇ ਆਪਣੇ ਪਤੀ ਦਾ ਗੱਲਾ ਕਟਰ ਨਾਲ ਵੱਢ ਕੇ ਉਸਦਾ ਕਤਲ ਕਰ ਦਿੱਤਾ।

Advertisements

ਗੌਰਵ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here