ਸੰਘਣੀ ਧੁੰਦ ਕਾਰਨ ਕਾਰ ਬੇਕਾਬੂ ਹੋ ਕੇ ਰਾਮਗੰਗਾ ਬੈਰਾਜ ਵਿੱਚ ਜਾ ਡਿੱਗੀ, 4 ਨੌਜ਼ਵਾਨਾਂ ਦੀ ਮੌਤ

ਯੂਪੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਯੂਪੀ ਦੇ ਬਿਜਨੌਰ ਵਿੱਚ ਧੁੰਦ ਕਾਰਨ ਵੈਗਨਆਰ ਕਾਰ ਬੇਕਾਬੂ ਹੋ ਕੇ ਰਾਮਗੰਗਾ ਬੈਰਾਜ ਵਿੱਚ ਡਿੱਗਣ ਦੀ ਖਬਰ ਮਿਲੀ ਹੈ।ਮ੍ਰਿਤਕਾਂ ਦੀ ਪਹਿਚਾਣ ਖੁਰਸ਼ੀਦ ਉਮਰ 35 ਸਾਲਾ, ਮਰੂਫ ਉਮਰ 19 ਸਾਲਾ, ਫੈਸਲ ਉਮਰ 21 ਸਾਲਾ, ਰਸ਼ੀਦ ਉਮਰ 20 ਸਾਲਾ ਅਤੇ ਸਿਕੰਦਰ ਉਮਰ 26 ਸਾਲਾ ਵਾਸੀ ਸ਼ੇਰਕੋਟ ਦੇ ਪਿੰਡ ਨੂਰਪੁਰ ਛਿੱਪੜੀ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਸੰਘਣੀ ਧੁੰਦ ਕਾਰਨ ਕਾਰ ਬੇਕਾਬੂ ਹੋ ਕੇ ਹੀਰੇਵਾਲੀ ਬੈਰਾਜ ਵਿੱਚ ਜਾ ਡਿੱਗੀ, ਖੁਰਸ਼ੀਦ ਕਾਰ ਚਲਾ ਰਿਹਾ ਸੀ, ਤੇ ਨਾਲ ਸਿਕੰਦਰ ਬੈਠਾ ਸੀ, ਤੇ ਬਾਕੀ ਤਿੰਨ ਨੌਜ਼ਵਾਨ ਪਿੱਛੇ ਬੈਠੇ ਸਨ। ਕਾਰ ਬੈਰਾਜ ਦੀ ਰੇਲਿੰਗ ਤੋੜ ਕੇ 30 ਫੁੱਟ ਪਾਣੀ ਵਿੱਚ ਜਾ ਡਿੱਗੀ। ਕਾਰ ਦੀ ਖਿੜਕੀ ਨਾ ਖੁੱਲ੍ਹਣ ਕਾਰਨ ਚਾਰ ਵਿਅਕਤੀ ਪਾਣੀ ਵਿੱਚ ਡੁੱਬ ਗਏ, ਜਦਕਿ ਸਿਕੰਦਰ ਕਿਸੇ ਤਰ੍ਹਾਂ ਬਾਹਰ ਆ ਗਿਆ।

ਹਾਦਸੇ ਦੌਰਾਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਚਾਰੋ ਨੌਜ਼ਵਾਨਾਂ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਹੈ।

LEAVE A REPLY

Please enter your comment!
Please enter your name here