ਮਨਿਸ਼ੀਕਾ ਜੋਸ਼ੀ ਨੇ ਅੰਗਰੇਜ਼ੀ ਭਾਸ਼ਾ ਡੈਕਲਾਮੇਸ਼ਨ ਮੁਕਾਬਲੇ ‘ਚ ਕੀਤਾ ਪਹਿਲਾ ਸਥਾਨ ਹਾਸਿਲ

ਦਿਆਲਪੁਰ/ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮਾੜੀਆ। ਮਨਿਸ਼ੀਕਾ ਜੋਸ਼ੀ ਸਪੁੱਤਰੀ ਹੀਰਕ ਜੋਸ਼ੀ ਪ੍ਰਧਾਨ ਭਾਜਪਾ ਸਰਕਲ ਭੁਲੱਥ ਜੋ ਕਿ ਸਰਕਾਰੀ ਕੰਨਿਆ ਹਾਈ ਸਕੂਲ ਦਿਆਲਪੁਰ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਪੰਜਾਬ ਰਾਜ ਖੋਜ ਅਤੇ ਸਿਖਲਾਈ ਵਿਭਾਗ ਦੁਆਰਾ ਆਯੋਜਿਤ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਡੈਕਲਾਮੇਸ਼ਨ ਮੁਕਾਬਲਿਆਂ ਵਿੱਚ ਜ਼ਿਲ੍ਹਾ ਕਪੂਰਥਲਾ ਵਿੱਚੋ ਪਹਿਲੇ ਸਥਾਨ ਤੇ ਆਈ। ਹਲਕਾ ਭੁਲੱਥ ਦੇ ਉੱਘੇ ਭਾਜਪਾ ਨੇਤਾ ਅਤੇ ਭਾਜਪਾ ਸਰਕਲ ਭੁਲੱਥ ਦੇ ਪ੍ਰਧਾਨ ਹੀਰਕ ਜੋਸ਼ੀ ਨੇ ਆਪਣੀ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਮਾਨ ਹੈ ਅਤੇ ਉਹ ਹਮੇਸ਼ਾ ਆਪਣੀਆਂ ਬੇਟੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਕੁਝ ਵੱਡੀ ਤੇ ਵਿਲੱਖਣ ਪ੍ਰਾਪਤੀ ਹਾਸਿਲ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

Advertisements

ਉਨ੍ਹਾਂ ਨੇ ਦੱਸਿਆ ਕਿ ਮਨਿਸ਼ੀਕਾ ਬਚਪਨ ਤੋਂ ਹੀ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਅਤੇ ਪੜਾਈ ਦੇ ਨਾਲ ਨਾਲ ਉਹ ਭਾਸ਼ਣ, ਐਕਟਿੰਗ ਅਤੇ ਡਾਂਸ ਕਲਾ ਵਿੱਚ ਨਿਪੁੰਨ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਵੱਖ ਵੱਖ ਭਾਸ਼ਣ ਅਤੇ ਕਲਾ ਪ੍ਰਤਿਯੋਗਿਤਾਵਾਂ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸਰਵੋਤਮ ਪ੍ਰਦਰਸ਼ਨ ਅਤੇ ਜਿੱਤ ਹਾਸਲ ਕਰ ਚੁੱਕੀ ਹੈ ।ਉਨ੍ਹਾਂ ਨੇ ਕਿਹਾ ਕਿ ਉਹ‌ ਆਪਣੀਆਂ ਧੀਆਂ ਦੇ ਪਾਲਣ ਪੋਸ਼ਣ ਅਤੇ ਸਿੱਖਿਆ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਅਤੇ ਉਹ ਆਪਣੀਆਂ ਧੀਆਂ ਨੂੰ ਉੱਚੇ ਸੰਸਕਾਰ ਦੇ ਕੇ ਜੀਵਨ ਵਿੱਚ ਇੱਕ ਵੱਡੀ ਅਤੇ ਨੇਕ ਸ਼ਖ਼ਸੀਅਤ ਬਣਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਆਪਣੀਆਂ ਧੀਆਂ ਤੇ ਮਾਨ ਕਰਦੇ ਹੋਏ ਕਿਹਾ ਕਿ ਧੀਆਂ ਵੀ ਕਿਸੇ ਪਾਸਿਉਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ ਅਤੇ ਸਾਰੇ ਮਾਪਿਆਂ ਨੂੰ ਧੀਆਂ ਨੂੰ ਪੁੱਤਰਾਂ ਵਾਂਗ ਹੀ ਪਿਆਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਉਨ੍ਹਾਂ ਦੀ ਰੁਚੀ ਅਨੁਸਾਰ ਮਿੱਥੇ ਗਏ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਮਨਿਸ਼ੀਕਾ ਦੇ ਦਾਦਾ ਜੀ ਸੁਰਿੰਦਰ ਮੋਹਨ ਜੋਸ਼ੀ, ਦਾਦੀ ਜੀ ਤ੍ਰਿਅੰਬਿਕਾ ਜੋਸ਼ੀ, ਮਾਂ ਰਜਨੀ ਜੋਸ਼ੀ, ਭੈਣ ਦਿਵਯਾਂਸੀ ਜੋਸ਼ੀ ਅਤੇ ਚਾਚਾ ਸਿਤਾਂਸ਼ੂ ਜੋਸ਼ੀ ਨੇ ਮਨਿਸ਼ੀਕਾ ਨੂੰ ਇਸ ਜਿੱਤ ਤੇ ਮੁਬਾਰਕਾਂ ਦਿੱਤੀਆਂ।

LEAVE A REPLY

Please enter your comment!
Please enter your name here