ਪਤੰਗਬਾਜ਼ੀ ਕਰਦੇ ਦੌਰਾਨ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, 1 ਦੀ ਮੌਤ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਪਲਕ। ਅੰਮ੍ਰਿਤਸਰ ਤੋਂ ਇੱਕ ਖਬਰ ਮਿਲੀ ਹੈ, ਜਿੱਥੇ ਕਿ ਨੌਜਵਾਨਾਂ ਵੱਲੋਂ ਪਤੰਗ ਉਡਾਉਂਦੇ ਅਤੇ ਕੁਮੈਂਟਰੀ ਕਰਦੇ ਦੌਰਾਨ ਦੋ ਧਿਰਾਂ ਵਿੱਚਕਾਰ ਬਹਿਸਬਾਜੀ ਹੋ ਗਈ ਅਤੇ ਗੋਲੀਬਾਰੀ ਵੀ ਕੀਤੀ ਗਈ।  ਇਸ ਗੋਲੀਬਾਰੀ ਵਿੱਚ 1 ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਆਜ਼ਾਦ ਨਗਰ ਨੇੜੇ ਤੂਤ ਸਾਹਿਬ ਗੇਟ ਤੇ ਵਾਪਰੀ। ਐਤਵਾਰ ਨੂੰ ਆਜ਼ਾਦ ਨਗਰ ਵਿੱਚ ਲੋਕ ਆਪਣੀਆਂ ਛੱਤਾਂ ਤੇ ਪਤੰਗ ਉਡਾ ਰਹੇ ਸਨ। ਜਦੋਂ ਪਤੰਗ ਦਾ ਪੇਚਾ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ। ਟਿੱਪਣੀਆਂ ਇੰਨੀਆਂ ਵੱਧ ਗਈਆਂ ਕਿ ਦੋਵੇਂ ਧੜੇ ਗਾਲ੍ਹਾਂ ਕੱਢਣ ਲੱਗੇ।

Advertisements

ਇਸੇ ਦੌਰਾਨ ਨੌਜਵਾਨ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੁਲਿਸ ਥਾਣਾ ਬੀ ਡਵੀਜ਼ਨ ਨੂੰ ਕੰਟਰੋਲ ਰੂਮ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਕਰਨੀ ਸ਼ੁਰੂ ਕੀਤੀ। ਇਸ ਸਬੰਧੀ ਥਾਣਾ ਬੀ ਡਿਵੀਜ਼ਨ ਦੇ ਐਸਐਚਓ ਨੇ ਦੱਸਿਆ ਕਿ ਹਰਮਨਜੀਤ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।  

LEAVE A REPLY

Please enter your comment!
Please enter your name here