ਭੱਦਰਕਾਲੀ ਜੀ ਦੇ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਵੋਟਾਂ ਦੀ ਤਾਰੀਕ ਵਿੱਚ ਬਦਲਾਵ ਕੀਤਾ ਜਾਵੇ: ਕੁਲਦੀਪ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਚੋਣ ਕਮਿਸ਼ਨ ਤੇ ਡੀਸੀ ਕਪੂਰਥਲਾ ਤੋਂ ਹਲਕਾ ਖੰਡੂਰ ਸਾਹਿਬ ਲੋਕਸਭਾ ਹਲਕੇ ਦੀ ਵੋਟ ਪਾਉਣ ਦੀ ਤਾਰੀਕ ਵਿੱਚ ਬਦਲਾਵ ਕਰਨ ਦੀ ਮੰਗ ਕਰਦਿਆਂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੱਖ-ਵੱਖ ਸੂਬਿਆਂ ਵਿਚ ਚੋਣਾਂ ਦੀਆਂ ਵੱਖ-ਵੱਖ ਤਰੀਕਾ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ ਪੰਜਾਬ ਵਿਚ 1 ਜੂਨ ਨੂੰ ਚੋਣਾਂ ਪੈਣੀਆਂ ਹਨ ਤੇ 1 ਜੂਨ ਨੂੰ ਹੀ ਮਾਤਾ ਭੱਦਰਕਾਲੀ ਜੀ ਦੇ 77 ਵੇਂ  ਇਤਿਹਾਸਕ ਮੇਲੇ ਦੇ ਸਬੰਧ ਵਿੱਚ ਸ਼ਹਿਰ ਦੇ ਇਤਿਹਾਸਕ ਤੇ ਪ੍ਰਾਚੀਨ ਮਾਤਾ ਭਦਰਕਾਲੀ ਮੰਦਰ ਸ਼ੇਖੂਪੁਰ ਵਲੋਂ ਸਥਾਨਕ ਸ਼ਾਲੀਮਾਰ ਬਾਗ਼ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ।ਜਿਸ ਵਿਚ ਲੱਖਾਂ ਸ਼ਰਧਾਲੂ ਸਵੇਰ ਤੋਂ ਲੈ ਕੇ ਸ਼ਾਮ ਮੇਲੇ ਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਵਿੱਚ ਰੁੱਝੇ ਰਹਿੰਦੇ।ਜਿਸ ਨਾਲ ਵੋਟ ਪ੍ਰਤੀਸ਼ਤ ਤੇ ਫਰਕ ਪਵੇਗਾ।ਉਨ੍ਹਾਂ ਕਿਹਾ ਮਾਤਾ ਭੱਦਰਕਾਲੀ ਜੀ ਦਾ ਮੇਲਾ ਲੱਖਾਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ ਤੇ ਇਸ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਪਹੁੰਚੇ ਹਨ।

Advertisements

ਇਸ ਲਈ ਚੋਣਾਂ ਤਰੀਕ ਵਿਚ ਬਦਲਾਵ ਕਰਨ ਤੇ ਵਿਚਾਰ ਕੀਤਾ ਜਾਣਾ ਜਰੂਰੀ ਹੈ।ਇਸਦੇ ਨਾਲ ਹੀ ਕੁਲਦੀਪ ਸਿੰਘ ਨੇ ਇਹ ਵੀ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਾਪਤ ਹੋਇਆ ਵੋਟ ਦਾ ਅਧਿਕਾਰ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਅਤੇ ਵੋਟ ਦੇ ਹੱਕ ਨੂੰ ਆਪਣਾ ਫਰਜ਼ ਸਮਝਦੇ ਹੋਏ ਇਸ ਦੀ ਜਰੂਰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵੋਟ ਦੇ ਹੱਕ ਦੀ ਪ੍ਰਾਪਤੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ,ਇਸ ਲਈ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਭਾਰਤ ਪੂਰੀ ਦੁਨੀਆਂ ਵਿਚ ਪਹਿਲਾ ਦੇਸ਼ ਹੈ ਜਿਸਨੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ।

ਲੋਕਤੰਤਰ ਦੀ ਸ਼ਕਤੀ ਨੂੰ ਪਹਿਚਾਣ ਕੇ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।ਉਨਾਂ ਨੇ ਕਿਹਾ ਕਿ ਸਾਡੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੀਏ।ਇਸ ਲਈ ਭਾਰਤੀ ਚੋਣ ਕਮਿਸ਼ਨ ਤੇ ਡੀਸੀ ਕਪੂਰਥਲਾ ਤੋਂ ਮੰਗ ਕੀਤੀ ਜਾਂਦੀ ਹੈ ਕਿ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਹਲਕਾ ਖੰਡੂਰ ਸਾਹਿਬ ਲੋਕਸਭਾ ਹਲਕੇ ਦੀ ਚੋਣ ਤਾਰੀਕ ਵਿੱਚ ਬਦਲਾਵ ਕੀਤਾ ਜਾਵੇ।

LEAVE A REPLY

Please enter your comment!
Please enter your name here