ਪਰਮਿੰਦਰ ਬੰਨੂ ਪੰਮ ਖੁਸ਼ ਕਾਂਗਰਸ ਦੇ ਸ਼ਹਿਰੀ ਉਪ ਪ੍ਰਧਾਨ ਨਿਯੁਕਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਨੂੰ ਸ਼ਹਿਰੀ ਕਾਂਗਰਸ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਆਪਣੀ ਇਸ ਨਿਯੁਕਤੀ ਤੇ ਪੰਮ ਖੁਸ਼ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਓਹਨਾ ਨੂੰ ਜੋ ਜਿੰਮੇਵਾਰੀ ਸੋਂਪੀ ਹੈ। ਉਸ ਉੱਤੇ ਉਹ ਦਿਨ ਰਾਤ ਪਹਿਰਾ ਦਿੰਦੇ ਹੋਏ ਪੁਰੀ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਗੇ। ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਬੰਨੂ ਪੰਮ ਖੁਸ਼ ਸ਼ਹਿਰ ਦੀ ਬਹੁਤ ਹੀ ਮਾਨਯੋਗ ਸ਼ਖਸ਼ੀਅਤ ਹੈ ਕਰੀਬ 25 ਸਾਲ ਤੋਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਪਹਿਲਾ ਕਾਂਗਰਸ ਸੇਵਾ ਦਲ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿਕੇ ਓਹਨਾ ਸੇਵਾ ਕੀਤੀ ਹੈ ਤੇ ਹੁਣ ਕਾਫੀ ਅਰਸੇ ਤੋਂ ਕਾਂਗਰਸ ਪਾਰਟੀ ਚ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਰਹੇ ਹਨ। 

Advertisements

LEAVE A REPLY

Please enter your comment!
Please enter your name here