ਬਜਰੰਗ ਦਲ ਸੇਵਾ ਸੁਰੱਖਿਆ ਅਤੇ ਸੰਸਕਾਰ ਦੇ ਮਾਰਗ ਤੇ ਚੱਲਣ ਵਾਲਾ ਸੰਗਠਨ ਹੈ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬਜਰੰਗ ਦਲ ਸੇਵਾ ਸੁਰੱਖਿਆ ਅਤੇ ਸੰਸਕਾਰ ਦੇ ਮਾਰਗ ਤੇ ਚੱਲਣ ਵਾਲਾ ਸੰਗਠਨ ਹੈ। ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਖੂਨਦਾਨ ਕਰਨ ਵਾਲਾ ਸੰਗਠਨ, ਇਹ ਲਵ ਜਿਹਾਦ ਤੋਂ ਹਿੰਦੂ ਲੜਕੀਆਂ ਨੂੰ ਲਵ ਬਚਾਉਣ ਵਾਲਾ ਸੰਗਠਨ ਹੈ, ਗਾਉ ਮਾਤਾ ਦੀ ਰੱਖਿਆ ਕਰਨ ਵਾਲਾ ਸੰਗਠਨ ਹੈ। ਉਪਰੋਕਤ ਵਿਚਾਰ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਮੰਗਲਵਾਰ ਨੂੰ ਗਊਸ਼ਾਲਾ ਕਾਂਜਲੀ ਰੋਡ ਵਿਖੇ ਸੰਗਠਨ ਦੀ ਮਜ਼ਬੂਤੀ, ਵਿਸਤਾਰ, ਅਨੁਸ਼ਾਸਨ ਅਤੇ ਏਕਤਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਮੀਟਿੰਗ ਵਿਚ ਸੰਗਠਨ ਦੀ ਮਜ਼ਬੂਤੀ ਅਤੇ ਇਸ ਦੇ ਪਸਾਰ ਨੂੰ ਲੈ ਕੇ ਲੰਮੀ ਵਿਚਾਰ ਚਰਚਾ ਕੀਤੀ ਗਈ। ਇਲਾਕੇ ਵਿੱਚ ਸੰਗਠਨ ਨੂੰ ਸਸ਼ਕਤ ਬਣਾਉਣ ਲਈ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।ਇਸ ਦੌਰਾਨ ਗਊ ਸੇਵਾ ਲਈ ਸਾਰੇ ਬਲਾਕਾਂ ਵਿੱਚ ਨੌਜਵਾਨਾਂ ਦੇ ਗਊ ਸੇਵਾ ਗਰੁੱਪ ਬਣਾਉਣ ਦੇ ਉਪਰਾਲੇ ਕਰਨ ਅਤੇ ਇਸ ਤੋਂ ਇਲਾਵਾ ਲਵ ਜਿਹਾਦ ਅਤੇ ਧਰਮ ਪਰਿਵਰਤਨ ਦੇ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਵਿਸ਼ਵ ਹਿੰਦੂ ਪ੍ਰੀਸ਼ਦ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਸੰਗਠਨ ਦੇ ਇਤਿਹਾਸ, ਲੋੜ, ਸੰਘਰਸ਼, ਪ੍ਰਾਪਤੀਆਂ, ਮਹੱਤਵ ਅਤੇ ਗਤੀਵਿਧੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ।ਪੰਡਿਤ ਨੇ ਹਿੰਦੂ ਸਮਾਜ ਦੀ ਸੇਵਾ ਅਤੇ ਸੁਰੱਖਿਆ ਨੂੰ ਬਜਰੰਗ ਦਲ ਦਾ ਆਧਾਰ ਦੱਸਦਿਆਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ।

Advertisements

ਪੰਡਿਤ ਨੇ ਕਿਹਾ ਕਿ ਜਿਸ ਤਰ੍ਹਾਂ ਬਜਰੰਗ ਬਲੀ ਹਨੂੰਮਾਨ ਨੇ ਪੂਰੀ ਲਗਨ ਨਾਲ ਰਾਮਕਾਜ ਕੀਤਾ,  ਇਸੇ ਆਦਰਸ਼ ਨੂੰ ਸਮਝਦੇ ਹੋਏ,ਬਜਰੰਗ ਦਲ ਦਾ ਗਠਨ 1984 ਵਿੱਚ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੁਕਤੀ ਅੰਦੋਲਨ ਦੌਰਾਨ ਕੀਤਾ ਗਿਆ ਸੀ। ਬਜਰੰਗ ਦਲ ਦਾ ਉਦੇਸ਼ ਹਿੰਦੂ ਸਮਾਜ ਅਤੇ ਸਨਾਤਨ ਕਦਰਾਂ-ਕੀਮਤਾਂ ਦੀ ਰੱਖਿਆ ਅਤੇ ਸੇਵਾ ਕਰਨ ਲਈ ਹਿੰਦੂ ਨੌਜਵਾਨਾਂ ਵਿੱਚ ਰਾਸ਼ਟਰੀ ਭਾਵਨਾ ਨੂੰ ਜਗਾਉਣਾ ਹੈ। ਉਨ੍ਹਾਂ ਕਿਹਾ ਕਿ ਹਨੂਮਤ ਸ਼ਕਤੀ ਦੇ ਪ੍ਰਭਾਵ ਅਤੇ ਸ਼੍ਰੀ ਰਾਮ ਦੀ ਪ੍ਰੇਰਨਾ ਸਦਕਾ 6 ਦਸੰਬਰ 1992 ਨੂੰ ਅਯੁੱਧਿਆ ਤੋਂ ਬਾਬਰੀ ਨਾਮ ਦਾ ਕਲੰਕ ਢਾਹ ਦਿੱਤਾ ਗਿਆ ਸੀ। ਉਨ੍ਹਾਂ ਨੇ ਹਿੰਦੂ ਵਿਰੋਧੀ ਅਨਸਰਾਂ ਦੇ ਬਾਈਕਾਟ ਦੀ ਮੰਗ ਕਰਦਿਆਂ ਹਿੰਦੂ ਸਮਾਜ ਤੇ ਜਿਹਾਦੀ ਹਮਲਿਆਂ ਦਾ  ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਸਮਾਜ ਅਤੇ ਅੰਗਹੀਣ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਬਜਰੰਗ ਦਲ ਦੇ ਮੈਂਬਰਾਂ ਨੂੰ ਸੰਗਠਨ ਦਾ ਅਨੁਸ਼ਾਸਨ ਅਤੇ ਏਕਤਾ ਬਣਾਈ ਰੱਖਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵੀਐਚਪੀ ਅਤੇ ਬਜਰੰਗ ਦਲ ਵੱਖ-ਵੱਖ ਜਥੇਬੰਦੀਆਂ ਹਨ।ਦੋਵੇਂ ਸੰਗਠਨਾਂ ਦਾ ਉਦੇਸ਼ ਲਗਭਗ ਇੱਕ ਹੀ ਹੈ। ਹਿੰਦੂਆਂ ਨੂੰ ਜਥੇਬੰਦ ਅਤੇ ਜਾਗਰੂਕ ਕਰਨਾ ਹੈ ਉਦੇਸ਼।ਬਜਰੰਗ ਦਲ ਦਾ ਉਦੇਸ਼  ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਨਾ ਹੈ। ਇਸ ਤੋਂ ਇਲਾਵਾ ਇਹ ਸੰਗਠਨ ਸਮਾਜਿਕ ਕੰਮਾਂ ਲਈ ਵੀ ਅੱਗੇ ਆਉਂਦਾ ਹੈ। ਦੇਸ਼ ਦੀ ਬਿਹਤਰੀ ਲਈ ਬਜਰੰਗ ਦਲ ਹਮੇਸ਼ਾ ਤੋਂ ਹੀ ਅੱਗੇ ਆਉਂਦਾ ਰਿਹਾ ਹੈ।ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਨਰਾਇਣ ਦਾਸ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਮੰਗਤਰਾਮ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ,ਬਜਰੰਗ ਦਲ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੇ ਸ਼ਰਮਾ, ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ, ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ, ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਉਪ ਪ੍ਰਧਾਨ ਪਵਨ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਅਗਰਵਾਲ, ਅਖਾੜਾ ਮੁਖੀ ਬਜਰੰਗੀ, ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ, ਵਿਜੇ ਯਾਦਵ, ਰਾਜੀਵ ਟੰਡਨ ਸਮੇਤ ਵੱਡੀ ਗਿਣਤੀ ਚ ਬਜਰੰਗੀ ਹਾਜ਼ਰ ਸਨ।

LEAVE A REPLY

Please enter your comment!
Please enter your name here