ਵਿਧਾਇਕ ਗਿਲਜੀਆਂ ਦੇ ਪਰਿਵਾਰ ਨੇ ਪਾਰਕ ਨਿਰਮਾਣ ਲਈ 1 ਲੱਖ ਰੁਪਏ ਕੀਤੇ ਭੇਂਟ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਸਬ ਤਹਿਸੀਲ ਟਾਂਡਾ ਪਾਰਕ ਦਾ ਨਿਰਮਾਣ ਕਰ ਰਹੀ ਟਾਂਡਾ ਵੈੱਲਫੇਅਰ ਕਲੱਬ ਦੀ ਟੀਮ ਨੂੰ ਪਾਰਕ ਦੇ ਵਿਕਾਸ ਲਈ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਵਾਰ ਨੇ 1 ਲੱਖ ਰੁਪਏ ਭੇਂਟ ਕੀਤੇ ਹਨ। ਟਾਂਡਾ ਵਿੱਚ ਇਕ ਸਮਾਗਮ ਦੌਰਾਨ ਪਾਰਕ ਦੀ ਸੇਵਾ ਵਿੱਚ ਲੱਗੀ ਸਮੂਹ ਟੀਮ ਪ੍ਰਧਾਨ ਨਗਰ ਕੌਂਸਲ ਹਰੀ ਕ੍ਰਿਸ਼ਨ ਸੈਣੀ, ਮਨਜੀਤ ਸਿੰਘ ਖਾਲਸਾ, ਗੁਰਸੇਵਕ ਮਾਰਸ਼ਲ,  ਰੋਹਿਤ ਟੰਡਨ, ਕਿਸ਼ਨ ਬਿੱਟੂ ਅਤੇ ਰਾਜੇਸ਼ ਲਾਡੀ ਨੂੰ ਇਹ ਰਾਸ਼ੀ ਵਿਧਾਇਕ ਗਿਲਜੀਆਂ ਦੇ ਭਰਾ ਪ੍ਰਧਾਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਭੇਟ ਕੀਤੀ।

Advertisements

ਇਸ ਮੌਕੇ ਗਿਲਜੀਆਂ ਨੇ ਕਲੱਬ ਦੀ ਸਮੂਹ ਟੀਮ ਦੇ ਵਾਤਾਵਰਨ ਸੰਭਾਲ ਲਈ ਕੀਤੇ ਜਾ ਰਹੇ ਉੱਦਮਾਂ ਦੀ ਸਲਾਘਾ ਕਰਦੇ ਭਵਿੱਖ ਵਿੱਚ ਵੀ ਮਦਦ ਦਾ ਮਿਸ਼ਨ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਜਸਵੰਤ ਕੌਰ ਗਿਲਜੀਆਂ, ਧਰਮਿੰਦਰ ਸਿੰਘ ਜੌੜੀਆਂ,  ਮਾਸਟਰ ਮਲਕੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here