ਸੰਗਰੂਰ ਵਿੱਚ ਹੋਏ ਸ਼ਰਮਨਾਕ ਕਾਂਡ ਦੇ ਦੋਸ਼ਿਆ ਨੂੰ ਸਜਾ ਦਿਵਾਉਣ ਲਈ ਇੱਕਸੁਰ ਹੋ ਕੇ ਕਰੀਏ ਸੰਘਰਸ਼: ਪ੍ਰਸ਼ੋਤਮ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ ਜੀ ਨੇ ਪਰੇਸ ਨੋਟ ਜਾਰੀ ਕਰਦਿਆਂ ਕਿਹਾ ਕਿ, ਜਾਤ ਹੰਕਾਰੀ ਲੋਕਾਂ ਨੇ ਸੰਗਰੂਰ ਜਿਲਾ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਭਾਈਚਾਰੇ ਨਾਲ ਸਬੰਧਤ 30 ਕੁ ਸਾਲਾਂ ਦੇ ਨੌਜਵਾਨ ਜਗਮੇਲ ਸਿੰਘ ਜੱਗਾ ਨਾਲ ਅਨਮਨੁੱਖੀ ਕਹਿਰ ਢਾਹਿਆ ਹੈ। ਬੀਤੇ ਦਿਨੀਂ ਗੁਰੂ ਦੀ ਮਾਨਵਤਾਵਾਦੀ ਸੋਚ ਦੇ ਉਲਟ ਜਾਲਮ ਹੰਕਾਰੀ ਲੋਕਾਂ ਨੇ ਜਗਮੇਲ ਸਿੰਘ ਨੂੰ ਪਹਿਲਾਂ ਲੋਹੇ ਦੀਆਂ ਰੌਡਾਂ ਨਾਲ ਬੁਰੀ ਤਰਾਂ ਕੁੱਟਿਆ ਤੇ ਉਸਦੀਆਂ ਲੱਤਾਂ ਤੇ ਲੋਹੇ ਦੀਆਂ ਰੌਡਾਂ ਨਾਲ ਤਿੰਨ ਘੰਟੇ ਤੱਕ ਵਾਰ ਕਰਨ ਉਪਰੰਤ ਉਸਦੀਆਂ ਲੱਤਾਂ ਤੇ ਪੈਟਰੋਲ ਛਿੜਕ ਕੇ ਪਲਾਸ ਨਾਲ ਉਸਦਾ ਮਾਸ ਲਾਹਿਆ ਗਿਆ।

Advertisements

ਇਸ ਜੁਲਮ ਦੀ ਹੱਦ ਤਾਂ ਉੱਦੋਂ ਹੋ ਗਈ ਜਦੋਂ ਉਸ ਤੜਪਦੇ ਕੁਰਲਾਉਂਦੇ ਜਗਮੇਲ ਨੇ ਪਾਣੀ ਮੰਗਿਆ ਤਾਂ ਉਸਨੂੰ ਮੂਤਰ ਪਿਲਾਇਆ ਗਿਆ। ਬਹੁਜਨ ਸਮਾਜ ਪਾਰਟੀ ਸੰਗਰੂਰ ਦੀ ਟੀਮ ਦੇ ਇਹ ਮਾਮਲਾ ਧਿਆਨ ਵਿਚ ਆਉਣ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ। ਜਗਮੇਲ ਸਿੰਘ ਬਹੁਤ ਗਰੀਬ ਸੀ ਕਿ ਅਪਣਾ ਇਲਾਜ ਵੀ ਨਹੀਂ ਕਰਵਾ ਸਕਿਆ। ਪਰ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਣ 15 ਨਵੰਬਰ ਦੀ ਰਾਤ ਉਸਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਜਿਸ ਤੇ ਦੁੱਖ ਨਾਂ ਸਹਿੰਦੇ ਹੋਏ ਜਗਮੇਲ ਸਿੰਘ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਿਆ ਜਿਸਨੇ ਸਵੇਰੇ ਕਰੀਬ ਤਿੰਨ ਵਜੇ ਆਪਣੇ ਆਖਰੀ ਸਾਹ ਲੈਂਦੇ ਹੋਏ ਆਪਣੇ ਪਿੱਛੇ ਸਮਾਜ ਲਈ ਕਈ ਸਵਾਲ ਛੱਡ ਗਿਆ। ਉਹ ਸਵਾਲ ਐਸੇ ਹਨ ਜਿਹਨਾਂ ਦਾ ਜਵਾਬ ਸਾਨੂੰ ਹਰ ਕਿਸੇ ਨੂੰ ਦੇਣਾ ਬਣਦਾ ਹੈ, ਕਿ ਦਲਿਤ ਇਨਸਾਨ ਨਹੀਂ ਹਨ ਜੋ ਭਾਰਤ ਵਿਚ ਉਹਨਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਤੇ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ।  ਜਦ ਕਿਸੇ ਦਲਿਤ ਨਾਲ ਜਾਤ ਹੰਕਾਰੀ ਲੋਕਾਂ ਵੱਲੋਂ ਜਬਰ ਜੁਲਮ ਦੀ ਹੱਦ ਪਾਰ ਕੀਤੀ ਜਾਂਦੀ ਹੈ ਤਾਂ ਕੀ ਕਾਰਨ ਹਨ ਕਿ ਦਲਿਤ ਸੰਸਥਾਵਾਂ ਤੋਂ ਬਿਨਾਂ ਕੋਈ ਵੀ ਹੋਰ ਰਾਜਨੀਤਕ, ਧਾਰਮਿਕ ਜਾਂ ਸਮਾਜਿਕ ਸੰਸਥਾਵਾਂ ਇਸ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਜਰੂਰੀ ਨਹੀਂ ਸਮਝਦੀਆ, ਬੁੱਧੀਜੀਵੀ ਵਰਗ ਵੀ ਮੋਮਬੱਤੀਆਂ ਲੈ ਕੇ ਸੜਕਾਂ ਤੇ ਨਹੀਂ ਉਤਰਦਾ, ਮੀਡੀਆ ਵੀ ਇਸ ਬਾਰੇ ਖੁੱਲ ਕੇ ਜਾਣਕਾਰੀ ਨਹੀਂ ਦਿੰਦਾ, ਆਖਿਰ ਕਿਉੰ?

ਬਸਪਾ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਇਸ ਘਟਨਾ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸੰਗਰੂਰ ਹਲਕੇ ਵਿਚ ਦਲਿਤਾਂ ਤੇ ਹੋ ਰਹੇ ਜੁਲਮਾਂ ਵਿਰੁੱਧ ਕਦੀ ਕੁਝ ਕਿਉੰ ਨਹੀਂ ਬੋਲਦੇ? ਉਹਨਾਂ ਵਲੋਂ ਅਜੇ ਤੱਕ ਇਸ ਮਾਮਲੇ ਤੇ ਚੁੱਪੀ ਧਾਰਨ ਕੀਤੀ ਹੋਈ ਹੈ, ਸਿਰਫ ਇਸ ਕਰਕੇ ਕਿ ਦੋਸ਼ੀ ਉਸਦੀ ਜਾਤ ਬਿਰਾਦਰੀ ਦੇ ਹਨ… ਕੀ ਦਲਿਤ ਇਨਸਾਨ ਨਹੀਂ ਹਨ। ਇਸ ਮੌਕੇ ਤੇ ਪ੍ਰਸ਼ੋਤਨ ਰਾਜ ਅਹੀਰ ਨੇ ਸਮਾਜ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਮਾਜ ਦੇ ਚਿੰਤਕ ਸਾਥੀਓ ਆਓ ਇਹਨਾਂ ਗੈਰ ਸਮਾਜਿਕ ਤੱਤਾਂ ਵਿਰੁੱਧ ਇੱਕ ਸੁਰ ਹੋ ਕੇ ਆਵਾਜ ਉਠਾਈਏ ਤੇ ਇਹਨਾਂ ਆਰੋਪਿਆਂ ਨੂੰ ਫਾਂਸੀ ਦੀ ਸਜਾ ਦਿਵਾਉਣ ਲਈ ਹਾਈ ਕਮਾਂਡ ਨਾਲ ਗੱਲਬਾਤ ਕਰਨ ਤੋਂ ਬਾਅਦ ਵੱਡਾ ਸੰਘਰਸ਼ ਵਿਡਿਆ ਜਾਵੇਗਾ।

LEAVE A REPLY

Please enter your comment!
Please enter your name here