ਥਾਰ ਹਾਊਸ ਦੀ ਟੀਮ ਨੇ ਹਾਸਿਲ ਕੀਤਾ ਖੇਡ ਮੇਲੇ ਵਿੱਚ ਪਹਿਲਾ ਸਥਾਨ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਸਿਲਵਰ ਓਕ ਇੰਟਰਨੈਸਨਲ ਸਕੂਲ ਸਹਿਬਾਜਪੁਰ (ਟਾਂਡਾ) ਵਿਖੇ ਸਕੂਲ ਦਾ ਸਾਲਾਨਾਂ ਖੇਡ ਮੇਲਾ ਸਫਲਤਾਪੂਰਵਕ ਸਮਾਪਤ ਹੋ ਗਿਆ । ਸਕੂਲ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ ਤੇ ਪ੍ਰਿੰਸੀਪਲ    ਰਕੇਸ ਸਰਮਾ ਅਤੇ ਪ੍ਰਸ਼ਾਸਿਕਾ ਮਨੀਸਾ ਸੰਗਰ ਦੀ ਅਗਵਾਈ ਵਿਚ ਕਰਵਾਏ ਗਏ ਇਸ ਖੇਲ ਮੇਲੇ ਦੌਰਾਨ ਸਕੂਲ ਦੇ ਸਮੂਹ ਹਾਊਸਾਂ ਦੀਆਂ ਟੀਮਾਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਆਪਣਾ ਹੁਨਰ ਦਿਖਾਇਆ।

Advertisements

ਖੇਡ ਮੁਕਾਬਲੇ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਾਸਲ ਮੈਡਲਾਂ ਦੇ ਅਧਾਰ ਤੇ ਥਾਰ ਹਾਊਸ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦਕਿ ਸਹਾਰਾ ਹਾਊਸ ਦੂਜੇ, ਕਲਾਹਾਰੀ ਹਾਊਸ ਦੂਜੇ ਅਤੇ ਵਿਕਟੋਰੀਆ ਹਾਊਸ ਦੀ ਟੀਮ ਚੌਥੇ ਸਥਾਨ ਤੇ ਰਹੀ। ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਦੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ ਕਿਹਾ ਕਿ ਸਕੂਲ ਨੂੰ ਖੇਡਾਂ ਦਾ ਹੱਬ ਬਣਾਉਣ ਲਈ ਕੌਮਾਂਤਰੀ ਪੱਧਰ ਦੇ ਬਣਾਏ ਖੇਡ ਕੰਪਲੈਕਸ ਦਾ ਉਦਘਾਟਨ 18 ਨਵੰਬਰ ਨੂੰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਮੈਨੇਜਰ ਕਰਨਜੀਤ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ, ਸੰਜੀਵ ਸ਼ਰਮਾ, ਅਜਾਇਬ ਸਿੰਘ, ਗੁਰਦਿਆਲ ਸਿੰਘ, ਰਾਜਵਿੰਦਰ, ਅਮਰਜੀਤ, ਤਰਨਜੋਤ ਆਦਿ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here