ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਮੁਲਾਜ਼ਮਾਂ ਨਾਲ ਵਾਅਦਿਆਂ ਨੂੰ ਪੂਰਾ ਕਰੇ: ਟੀਨੂੰ/ਚੰਨੀ

ਜਲੰਧਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਦਾ ਇਕ ਵਫ਼ਦ ਲੰਮੇ ਸਮੇਂ ਤੋਂ ਚਲਦੀ ਆ ਰਹੀ ਕਲੈਰੀਕਲ ਸਟਾਫ ਦੀ ਹੜਤਾਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਿਆ ਵਫ਼ਦ ਦੀ ਅਗਵਾਈ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਨੇ ਕੀਤੀ, ਉਹਨਾਂ ਡੀਸੀ ਨੂੰ ਰਾਜਪਾਲ ਦੇ ਨਾਮ ਦਾ ਮੈਮੋਰੈਂਡਮ ਸੌਂਪਦਿਆਂ ਕਿਹਾ ਕਿ ਸਰਕਾਰ ਹਰ ਪਾਸਿਓਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ, ਜਿੱਥੇ ਓਹਨਾਂ ਮੁਲਾਜ਼ਮਾਂ ਨੂੰ ਸਬਜ਼ ਬਾਗ਼ ਦਿਖਾ ਕੇ ਵੋਟਾਂ ਲਈਆਂ ਹੁਣ ਓਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਕਲੈਰੀਕਲ ਸਟਾਫ ਲੰਮੇ ਸਮੇਂ ਤੋਂ ਹੜਤਾਲ ਤੇ ਹਨ ਜਿਸ ਕਾਰਨ ਲੋਕਾਂ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਚ ਮੁਸ਼ਕਿਲਾਂ ਆਉਂਦੀਆਂ ਹਨ ਉਹਨਾਂ ਕਿਹਾ ਕਿ ਐੱਨਆਰਆਈ ਨੂੰ ਵੀ ਪ੍ਰੇਸ਼ਾਨੀਆਂ ਹਨ, ਖਜਾਨੇ ਨੂੰ ਵੀ ਪੂਰਾ ਨੁਕਸਾਨ ਹੈ ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ , ਇਹ ਸਬ ਨਲੈਕ ਸਰਕਾਰ ਦੀ ਬੇਸਮਝੀ ਕਾਰਨ ਹੋ ਰਿਹਾ ਹੈ ਓਹਨਾਂ ਮੰਗ ਪੱਤਰ ਦਿੰਦਿਆਂ।

Advertisements

ਮੰਗ ਪੱਤਰ

ਸੇਵਾ ਵਿਖੇ,
ਮਾਣਯੋਗ ਗਵਰਨਰ ਸਾਹਿਬ,
ਪੰਜਾਬ

ਵਿਸ਼ਾ: ਜਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਵਿੱਚ ਲੰਬੇ ਸਮੇ ਤੋ ਕਲੈਰੀਕਲ ਸਟਾਫ ਦੀ ਹੜਤਾਲ ਬਾਰੇ ਮੰਗ ਪੱਤਰ।

ਅਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਜਲੰਧਰ ਵਾਸੀਆ ਦੇ ਹਿਤੈਸ਼ੀ ਆਪਣੇ ਸਾਥੀਆਂ ਦੇ ਨਾਲ ਪੰਜਾਬ ਵਿਚ ਖਾਸ ਕਰਕੇ ਜਲੰਧਰ ਵਿੱਚ ਕਲੈਰੀਕਲ ਸਟਾਫ ਦੀ ਹੜਤਾਲ ਕਰਕੇ ਜਨਤਾ ਦੇ ਰੋਜਮੱਰਾ ਦੇ ਕੰਮਾ ਦੀ ਰੁਕਾਵਟ ਕਰਕੇ ਜਿੱਥੇ ਜਲੰਧਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ,ਅਤੇ ਪੰਜਾਬ ਦੇ ਖਜ਼ਾਨੇ ਦਾ ਵੀ ਵੱਡਾ ਨੁਕਸਾਨ ਹੋ ਰਿਹਾ, ਪੰਜਾਬ ਪਹਿਲੇ ਹੀ ਬੁਰੀ ਤਰ੍ਹਾਂ ਕਰਜ਼ੇ ਦੇ ਬੋਝ ਥੱਲੇ ਡੁੱਬਿਆ ਹੋਇਆ ।ਪੰਜਾਬ ਸਰਕਾਰ ਮੁਲਾਜਿਮਾ ਨਾਲ ਵਿਧਾਨ ਸਭਾ ਚੋਣਾ ਤੋ ਪਹਿਲਾਂ ਕੀਤੇ ਵਾਅਦੇ ਤੁਰੰਤ ਪੂਰੇ ਕਰੇ ,ਕਰਮਚਾਰੀ ਕਦੀ ਸ਼ੌਕ ਨਾਲ ਹੜਤਾਲਾਂ ਨਹੀਂ ਕਰਦੇ ।ਰੋਜਾਨਾ ਵੱਧ ਰਹੀਂ ਮਹਿੰਗਾਈ ਤੋ ਸਭ ਪਰੇਸ਼ਾਨ ਹਨ ।ਸਰਕਾਰ ਦੀ ਕੰਮਜੋਰੀ ਕਰਕੇ ਪੰਜਾਬ ਦੇ ਪ੍ਰਵਾਸੀ ਭੈਣਾ ਭਰਾਵਾ ਜਿਹਨਾ ਨੇ ਵਾਪਸ ਆਪਣੇ ਆਪਣੇ ਦੇਸ਼ਾ ਨੂੰ ਜਾਣਾ ਹੈ ਜਾ ਜਿਹਨਾ ਨੇ ਆਣ ਵਾਸਤੇ ਇਸ ਆਸ ਵਿੱਚ ਟਿਕਟਾਂ ਬੁੱਕ ਕਰਵਾਈਆ ਹੋਇਆ ਨੇ ਕਿ ਪੰਜਾਬ ਆ ਕੇ ਆਪਣੇ ਕਈ ਤਰਾ ਪ੍ਰਸਾਨਿਕ ਸਰਕਾਰੀ ਕੰਮ ਕਾਜ ਕਰਵਾਣੇ ਹਨ ਉਹਨਾਂ ਸਾਰੇ ਭੈਣਾ ਭਰਾਵਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਈਆ ਦੇ ਖਰੀਦ ਫ਼ਰੋਖ਼ਤ ,ਰਜਿਸਟਰੇਸ਼ਨ ਅਤੇ ਸਰਟੀਫੀਕੇਟ ਆਦਿ ਨਹੀ ਜਾਰੀ ਹੋਣ ਨਾਲ ਵਿਦੇਸ਼ਾਂ ਵਿੱਚ ਪੀ ਆਰ (ਪੀਆਰ) ਦੀਆਂ ਫਾਈਲਾ ਰੁਕਣ ਨਾਲ ਰਿਜਕੈਸ਼ਨ ਦਾ ਡਰ ਸਤਾ ਰਿਹਾ ਹੈ ਲ਼ੋਕਾ ਨੂ ਹੋ ਰਹੀ ਮਾਨਸਿਕ ਪਰੇਸ਼ਾਨੀ ਲਈ ਸਰਕਾਰ ਹੀ ਜ਼ਿੰਮੇਵਾਰ ਹੈ। ਮੁਲਾਜਿਮਾ ਦੀ ਇਸ ਹੜਤਾਲ ਨਾਲ ਪੰਜਾਬ ਦੇ ਵਪਾਰ ਤੇ ਵੀ ਬੁਰਾ ਅਸਰ ਪੈ ਰਿਹਾ, ਰਜਿਸਟਰੀਆਂ ਦਾ ਕੰਮ ਬੰਦ ਹੋਣ ਨਾਲ ਡੈਵਲਪਮੈਂਟ ਦੇ ਕੰਮਾ ਦੇ ਅਸਰ ਪੈਣ ਨਾਲ ਰੋਜ਼ ਦਿਹਾੜੀ ਕਰਨ ਵਾਲਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ। ਲਗਭੱਗ ਹਰ ਵਰਗ ਦਾ ਮਾਲੀ ਨੁਕਸਾਨ ਹੋ ਰਿਹਾ। ਇਸ ਕਰਕੇ ਮਾਣਯੋਗ ਗਵਰਨਰ ਸਾਹਿਬ ਬੇਨਤੀ ਕਰਦੇ ਹਾ ਕਿ ਪੰਜਾਬ ਸਰਕਾਰ ਨੁੰ ਹੜਤਾਲੀ ਜੱਥੇਬੰਦੀਆ ਨਾਲ ਜਲਦੀ ਤੋ ਜਲਦੀ ਜਾਇਜ਼ ਮੰਗਾਂ ਮੰਨ ਕੇ ਫੈਸਲਾ ਕੀਤਾ ਜਾਵੇ ਤਾਂ ਕਿ ਜਲੰਧਰ ਵਾਸੀਆ ਦੀਆ ਤਕਲੀਫ਼ਾ ਦੂਰ ਕੀਤੀਆਂ ਜਾਣ ਬੇਨਤੀ ਹੈ ਕਾਨੂੰਨ ਮੁਤਾਬਕ ਉਚਿਤ ਪ੍ਰਬੰਧ ਕਰਕੇ ਜਲੰਧਰ ਵਾਸੀਆ ਨੂੰ ਰਾਹਤ ਦਿੱਤੀ ਜਾਵੇ।

ਇਸ ਮੌਕੇ ਤੇ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਤੋਂ ਇਲਾਵਾ ਅਮਰਜੀਤ ਸਿੰਘ ਕਿਸ਼ਨਪੁਰਾ, ਰਾਜਵੰਤ ਸਿੰਘ ਸੁੱਖਾ, ਸੁਖਮਿੰਦਰ ਸਿੰਘ ਰਾਜਪਾਲ, ਅਮਰਜੀਤ ਸਿੰਘ ਮਿੱਠਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here