Monday, October 19, 2026
Home Latest ਟੋਲ ਪਲਾਜ਼ਾ ਲੁੱਟ ਮਾਮਲੇ ਵਿੱਚ ਡਰਾਈਵਰ ਹੀ ਨਿਕਲਿਆਂ ਮਾਸਟਰਮਾਇਡ, 2 ਨੌਜ਼ਵਾਨ ਗ੍ਰਿਫ਼ਤਾਰ

ਟੋਲ ਪਲਾਜ਼ਾ ਲੁੱਟ ਮਾਮਲੇ ਵਿੱਚ ਡਰਾਈਵਰ ਹੀ ਨਿਕਲਿਆਂ ਮਾਸਟਰਮਾਇਡ, 2 ਨੌਜ਼ਵਾਨ ਗ੍ਰਿਫ਼ਤਾਰ

ਫਿਲੌਰ (ਦ ਸਟੈਲਰ ਨਿਊਜ਼),ਪੰਕਜ। ਪਿਛਲੇ ਕੁਝ ਦਿਨ ਪਹਿਲਾ ਫਿਲੌਰ ਲਾਡੌਵਾਲ ਵਿੱਚ ਟੋਲ ਪਲਾਜ਼ਾ ਦੇ ਮੈਨੇਜਰ ਨਾਲ 23.40 ਲ਼ੱਖ ਦੀ ਲੁੱਟ ਕਰਨ ਵਾਲੇ 2 ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

Advertisements

ਡੀਐਸਪੀ ਫਿਲੌਰ ਜਗਦੀਸ਼ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆਂ ਕਿ 24 ਜੁਲਾਈ ਨੂੰ ਸੌਦਾਗਰ ਸਿੰਘ ਤਿਲਕ ਧਾਰੀ ਡਰਾਇਵਰ ਨਾਲ ਬੈਕ ਵਿੱਚ ਕੈਸ਼ ਜਮ੍ਹਾ ਕਰਵਾਉਣ ਜਾ ਰਿਹਾ ਸੀ, ਤਾਂ ਉਸ ਸਮੇਂ ਚਿੱਟੇ ਰੰਗ ਦੀ ਬ੍ਰੀਜ਼ਾ ਕਾਰ ਵਿੱਚ ਸਵਾਰ 5 ਲੁਟੇਰਿਆਂ ਨੇ ਬੱਸ ਅੱਡੇ ਲਾਗੇ ਉਨ੍ਹਾਂ ਦੀ ਕੈਸ਼ ਵੈਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ 23.40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ।

ਲੁਟੇਰਿਆਂ ਨੂੰ ਫੜਨ ਲਈ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਕਰ ਦਿੱਤਾ। ਪੁਲਿਸ ਨੇ 2 ਮੁਲਜ਼ਿਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ ਲੁੱਟ ਦੀ ਰਕਮ ਦੇ 2 ਲੱਖ ਰੁਪਏ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਮਾਸਟਰਮਾਈਂਡ ਵਿਪਨ ਨਿਕਲਿਆ, ਜੋ ਪਹਿਲਾ ਟੋਲ ਪਲਾਜ਼ਾ ਤੇ ਕੰਮ ਕਰ ਚੁੱਕਾ ਹੈ।

LEAVE A REPLY

Please enter your comment!
Please enter your name here