2 ਮਾਰਚ ਨੂੰ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 2 ਮਾਰਚ ਨੂੰ 66 ਕੇ.ਵੀ. ਬਿਜਲੀ ਘਰ ਸਾਧੂ ਆਸ਼ਰਮ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਇਸ ਬਿਜਲੀ ਘਰ ਦੇ ਚਲਦੇ 11 ਕੇ.ਵੀ. ਸ਼ਿਮਲਾ ਪਹਾੜੀ, ਨਰਾਇਣ ਨਗਰ, ਅਸਲਾਮਾਬਾਦ, ਸਰਵਿਸ ਕਲੱਬ, ਛਾਉਣੀ, ਨਾਰਾ-ਡਾਡਾ, ਬਸੀ ਗੁਲਾਮ ਹੁਸੈਨ, ਪੀਆਰਟੀਸੀ, ਪੰਜਾਬ ਐਗਰੋ, ਜਹਾਨਖੇਲਾਂ, ਖੜਕਾਂ ਯੂਪੀਐਸ, ਯੂਨੀਵਰਸਿਟੀ ਬਜਵਾੜਾ ਕੋਕਾ ਕੋਲਾ, ਕੋਰਟ ਕੰਪਲੈਕਸ ਫੀਡਰ ਬੰਦ ਰਹਿਣਗੇ ਅਤੇ ਇਨ੍ਹਾਂ ਫੀਡਰਾਂ ਤੋਂ ਚਲਦੇ ਸਾਰੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਜਿਨ੍ਹਾਂ ਨਾਲ ਰਵਿਦਾਸ ਨਗਰ, ਅਸਲਾਮਾਬਾਦ, ਚੰਡੀਗੜ੍ਹ ਰੋਡ, ਆਕਾਸ਼ ਕਲੋਨੀ, ਛਾਲੀਮਾਰ ਨਗਰ, ਸਕੀਮ ਨੰ. 10 ਅਤੇ 11, ਬੂਲਾਂਬਾੜੀ, ਸ਼ੇਰਗੜ੍ਹ, ਸ਼ਾਂਤੀ ਨਗਰ, ਆਰਸੀ ਕੈਂਪ, ਨਾਰਾ-ਡਾਡਾ, ਮਾਂਝੀ, ਗੁਰੂ ਨਾਨਕ ਕਲੋਨੀ, ਪ੍ਰਕਾਸ਼ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here