ਖੂਨਦਾਨ ਕਰਨ ਵਾਲੇ ਦੇ ਮਨ ਚ ਜਾਤ, ਦੇਸ਼ ਜਾਂ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੁੰਦਾ: ਚੇਅਰਮੈਨ ਇੰਡੀਅਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਖੂਨਦਾਨ ਹੀ ਮਨੁੱਖਤਾ,ਸਮਾਜ ਅਤੇ ਦੇਸ਼ ਦੀ ਅਸਲ ਸੇਵਾ ਹੈ।ਖੂਨਦਾਨ ਕਰਨ ਵਾਲੇ ਦੇ ਮਨ ਵਿੱਚ ਜਾਤ,ਦੇਸ਼,ਧਰਮ ਦਾ ਕੋਈ ਵਿਤਕਰਾ ਨਹੀਂ ਹੁੰਦਾ।ਖੂਨਦਾਨ ਕਰਨ ਵਿੱਚ ਕੋਈ ਨੁਕਸਾਨ  ਨਹੀਂ ਹੁੰਦਾ,ਸਗੋਂ ਬੇਸ਼ਕੀਮਤੀ ਖੁਸ਼ੀ ਮਿਲਦੀ ਹੈ, ਇਸ ਲਈ ਖੂਨਦਾਨ ਨੂੰ ਮਹਾਨ ਦਾਨ ਕਿਹਾ ਜਾਂਦਾ ਹੈ। ਇਹ ਗੱਲਾਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਮੰਗਲਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਮਨੀਮਾਹੇਸ਼ ਮੰਦਰ ਵਿਖੇ ਲਗਾਏ ਗਏ ਪਹਿਲੇ ਖੂਨਦਾਨ ਕੈਂਪ ਚ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਹੀਆਂ।ਇਸ ਮੌਕੇ ਗੁਰਪਾਲ ਸਿੰਘ ਇੰਡੀਅਨ ਵਲੋਂ 32 ਵਾਰ ਖੂਨਦਾਨ ਕਰਨ ਤੇ  ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਮਨੁੱਖੀ ਖੂਨ ਨਾਲੀਆਂ ਵਿੱਚ ਨਹੀਂ,ਨਲਿਆਂ ਵਿੱਚ ਵਹਿਣਾ ਚਾਹੀਦਾ ਹੈ,ਤਾਂ ਜੋ ਸੰਸਾਰ ਵਿੱਚ ਸੁਖ-ਸ਼ਾਂਤੀ ਬਣੀ ਰਹੇ।ਉਨ੍ਹਾਂ ਕਿਹਾ ਕਿ ਇੱਥੇ ਖੂਨਦਾਨ ਕਰਨਾ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਖੂਨਦਾਨ ਕਰਨ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਖੂਨ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਨੂੰ ਦਿੱਤਾ ਜਾਵੇਗਾ, ਬਲਕਿ ਇਹ ਮਨੁੱਖ ਦੇ ਲਈ ਵਰਤਿਆ ਜਾਵੇਗਾ ਅਤੇ ਇਹ ਸਭ ਤੋਂ ਮਹੱਤਵਪੂਰਨ ਹੈ।

Advertisements

ਅਜਿਹੇ ਪ੍ਰੋਗਰਾਮਾਂ ਰਾਹੀਂ ਹੀ ਅਸੀਂ ਮਾਨਵਤਾ ਦਾ ਪ੍ਰਚਾਰ ਕਰ ਸਕਦੇ ਹਾਂ।ਇੰਡੀਅਨ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਫਰਕ ਨਹੀਂ ਪੈਂਦਾ,ਬਲਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ-ਆਪ ਠੀਕ ਹੋ ਜਾਂਦੀਆਂ ਹਨ ਪਰ ਇਸ ਖੂਨ ਨਾਲ ਕਿਸੇ ਦੀ ਵੀ ਕੀਮਤੀ ਜਾਨ ਵੀ ਬਚਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਲੋੜ ਵੇਲੇ ਖੂਨ ਉਪਲਬਧ ਨਹੀਂ ਹੁੰਦਾ।ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਸ਼ੁਭ ਮੌਕਿਆਂ  ਤੇ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ਅਤੇ ਲੋੜ ਪੈਣ ਤੇ ਲੋਕਾਂ ਦੀ ਮਦਦ ਕਰਨ।ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੋੜ ਪੈਣ ਤੇ ਬਿਨਾਂ ਕਿਸੇ ਭੇਦਭਾਵ ਦੇ ਅਸੀਂ ਲੋੜਵੰਦਾਂ ਨੂੰ ਖੂਨਦਾਨ ਉਪਲੱਬਧ ਕਰਾਈਏ।ਛਾਏ ਉਹ ਕਿਸੇ ਵੀ ਧਰਮ ਜਾਂ ਜਾਤਿ ਦਾ ਹੋਵੇ।ਸਾਡੇ ਲਈ ਮਾਨਵਤਾ ਸਭ ਤੋਂ ਵੱਡਾ ਧਰਮ ਹੈ।ਇਸ ਮੌਕੇ ਤੇ ਜਗਜੀਵਨ ਸਿੰਘ ਭਿੰਡਰ,ਸੁਰਜੀਤ ਸਿੰਘ ਵਿਕੀ, ਸੋਸ਼ਲ ਮੀਡੀਆ ਇੰਚਾਰਜ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here