ਪਿੰਡ ਅਹੀਰਾਣਾ ਖੁਰਦ ਦੁਕਾਨ ਦੇ ਬਾਹਰ ਖੜ੍ਹੇ ਪਿਉ-ਪੁੱਤ ਨੂੰ ਤੇਜ਼-ਰਫਤਾਰ ਕਾਰ ਨੇ ਮਾਰੀ ਟੱਕਰ, ਗੰਭੀਰ ਜ਼ਖਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹੁਸ਼ਿਆਰਪੁਰ ਦੇ ਪਿੰਡ ਅਹੀਰਾਣਾ ਖੁਰਦ ਆਪਣੀ ਦੁਕਾਨ ਦੇ ਬਾਹਰ ਖੜ੍ਹੇ ਪਿਉ-ਪੁੱਤ ਨੂੰ ਤੇਜ਼-ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜ਼ਖਮੀ ਦੀ ਪਹਿਚਾਣ ਦੇਵੀ ਚੰਦ ਉਮਰ 70 ਸਾਲਾ ਵਾਸੀ ਅਹਿਰਾਣਾ ਖੁਰਦ ਵਜੋਂ ਹੋਈ ਹੈ।

Advertisements

ਦੇਵੀ ਚੰਦ ਦੇ ਪੁੱਤਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤੇ ਪਿੱਛੋ ਆਉਦੀ ਤੇਜ਼-ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਸਦਾ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਡਰਾਈਵਰ ਨੂੰ ਫੜ ਕੇ ਮੇਹਟੀਆਂਣਾ ਪੁਲਿਸ ਦੇ ਹਵਾਲੇ ਕਰ ਦਿੱਤਾ।

LEAVE A REPLY

Please enter your comment!
Please enter your name here