‘ਆਪ’ ਨੇ 12 ਨਵੇਂ ਕੋਆਰਡੀਨੇਟਰ ਕੀਤੇ ਨਿਯੁਕਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਆਮ ਆਦਮੀ ਪਾਰਟੀ ਵੱਲੋਂ 12 ਨਵੇਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਨਿਯੁਕਤੀ ਦੇ ਹੁਕਮ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਅਤੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਸੰਨੀ ਆਹਲੂਵਾਲੀਆ ਵੱਲੋਂ ਦਿੱਤੇ ਗਏ ਹਨ।

Advertisements

ਚੰਡੀਗੜ੍ਹ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦਾ ਉਦੇਸ਼ ਚੰਡੀਗੜ੍ਹ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਰ ਕਰਨਾ ਹੋਵੇਗਾ। ਜਦੋਂ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇਗਾ ਤਾਂ ਪਾਰਟੀ ਆਪਣੇ ਆਪ ਹੀ ਚੋਣਾਂ ਜਿੱਤੇ ਜਾਵੇਗੀ। ਆਪ ਵਰਕਰਾਂ ਦੀ ਪਾਰਟੀ ਹੈ। ਇੱਥੇ ਹਰ ਵਰਕਰ ਪਾਰਟੀ ਲਈ ਹੀ ਕੰਮ ਕਰਦਾ ਹੈ।

LEAVE A REPLY

Please enter your comment!
Please enter your name here