ਡੀਏਵੀ ਸਕੂਲ ਵਿਖੇ ਮਨਾਇਆ ਗਿਆ ਅੰਤਰ-ਰਾਸ਼ਟਰੀ ਮਿਹਲਾ ਦਿਵਸ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਸਕੂਲ ਮੈਨੇਜ਼ਮੈਂਟ ਅਤੇ ਪ੍ਰਿੰਸੀਪਲ ਸੰਗੀਤਾ ਰਾਣੀ ਦੀ ਦੇਖਰੇਖ ਹੇਠ 8 ਮਾਰਚ ਅੰਤਰ-ਰਾਸ਼ਟਰੀ ਮਿਹਲਾ ਦਿਵਸ ਦੇ ਸਬੰਧ ਵਿਚ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਵਿਖੇ ਇਕ ਵਿਸ਼ੇਸ਼ ਸੇਮੀਨਾਰ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਿਹਮਾਨ ਡਾ. ਮੰਨੂ ਵਿਜ ( ਸੀ.ਐਮ.ਓ ਰੂਪਨਗਰ ) ਨੇਂ ਕੀਤਾ । ਸੇਮੀਨਾਰ ਵਿਚ ਵਿਸ਼ੇਸ ਰੂਪ ਵਿਚ ਪਹੁੰਚੇ ਹੋਮੀ ਬਾਵਾ ਕੇਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਮੁਲਾਂਪੁਰ ਦੀ ਟੀਮ ਨੇ 60 ਤੋਂ ਵੱਧ ਇਸਤਰੀਆਂ ਦੀ ਸਕੈਨਿੰਗ ਕੀਤੀ। ਟੀਮ ਦੀ ਅਗਵਾਈ ਡਾ ਵੰਦਿਤਾ ਪਾਵਾ ਡਾ ਸ਼ਿਖਾ, ਡਾ ਪੱਲਵੀ ਰਾਜਪੂਤ ਨੇ ਕੀਤੀ ।

Advertisements

ਡਾ ਮਹਿਮਾ ਨੇ ਲੜਕੀਆਂ ਦਾ ਵਿਸ਼ੇਸ਼ ਸ਼ੇਸ਼ਨ ਲੈਂਦੇ ਹੋਏ ਉਹਨਾ ਨੂੰ ਸ਼ਰੀਰਕ ਬਿਮਾਰੀਆਂ ਦੀ ਰੋਕਧਾਮ ਬਾਰੇ ਦੱਸਿਆ। ਇਸ ਮੋਕੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਸੇਮੀਨਾਰ ਵਿੱਚ ਨੇਣਾ ਜਿਵਨ ਜਯੋਤੀ ਕਲੱਬ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ । ਅੰਤ ਵਿੱਚ ਸਕੂਲ ਚੈਅਰਮੈਨ ਮੋਹਿਤ ਜੈਨ ਅਤੇ ਉਪ ਚੈਅਰਮੈਨ ਯੋਗੇਸ਼ ਮੋਹਨ ਪੰਕਜ ਨੇ ਆਏ ਹੋਏ ਮਿਹਮਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here