ਸਾਰੇ ਧਰਮ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਦਿੰਦੇ ਹਨ: ਖੋਜੇਵਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਕ੍ਰਿਸਮਿਸ ਦਿਹਾੜੇ ਦੀ ਤਰ੍ਹਾਂ ਗੁੱਡ ਫਰਾਈਡੇ ਅਤੇ ਈਸਟਰ ਦਾ ਵੀ ਈਸਾਈ ਧਰਮ ਦੇ ਪੈਰੋਕਾਰਾਂ ਲਈ ਵਿਸ਼ੇਸ਼ ਮਹੱਤਵ ਹੈ। ਗੁੱਡ ਫਰਾਈਡੇ ਦਾ ਦਿਨ ਜਿੱਥੇ ਸੋਗ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ, ਉਥੇ ਹੀ ਈਸਟਰ ਸੰਡੇ ਖੁਸ਼ੀ ਦਾ ਦਿਨ ਹੁੰਦਾ ਹੈ। ਇਸ ਲਈ ਇਸ ਦਿਨ ਨੂੰ ਈਸਟਰ ਸੰਡੇ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਇਸ ਦਿਨ ਨੂੰ ਹੈਪੀ ਈਸਟਰ ਵੀ ਕਿਹਾ ਜਾਂਦਾ ਹੈ।ਈਸਟਰ ਨੂੰ ਇਸਾਈ ਧਰਮ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਅਜਿਹੇ ਵਿੱਚ ਐਤਵਾਰ ਨੂੰ ਐਸਟੀ ਪਾਲ ਐਸ ਸੀਐਨਆਈ ਚਰਚ ਕਪੂਰਥਲਾ ਵਿਖੇ ਈਸਟਰ ਸੰਡੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਲਿਆ। ਇਸ ਮੌਕੇ ਖੋਜੇਵਾਲ ਨੇ ਪ੍ਰਾਥਨਾ ਕਰਦੇ ਹੋਏ ਕਿਹਾ ਕਿ ਇਸ ਦਿਹਾੜੇ ਤੇ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਹੋਰ ਡੂੰਘੀ ਹੋਵੇ।ਇਹ ਤਿਉਹਾਰ ਲੋਕਾਂ ਨੂੰ ਸਮਾਜ ਦੀ ਸੇਵਾ ਕਰਨ ਅਤੇ ਦੱਬੇ-ਕੁਚਲੇ ਲੋਕਾਂ ਦੇ ਸਸ਼ਕਤੀਕਰਨ ਵਿੱਚ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ।ਅਸੀਂ ਇਸ ਦਿਨ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਿਚਾਰਾਂ ਨੂੰ ਯਾਦ ਕਰਦੇ ਹਾਂ। ਖੋਜੇਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸੱਚਾਈ ਅਤੇ ਲੋਕਾ ਦੀ ਭਲਾਈ ਲਈ ਪ੍ਰਭੂ ਯਿਸੂ ਹੱਸਦੇ- ਹੱਸਦੇ ਸੂਲੀ ਤੇ ਚੜ ਗਏ ਸਨ।

ਉਨ੍ਹਾਂ ਕਿਹਾ ਕਿ ਈਸਟਰ ਦੀਆਂ ਖੁਸ਼ੀਆਂ ਫੈਲਾਓ। ਪ੍ਰਭੂ ਵੱਲੋਂ ਦਰਸਾਏ ਸੱਚ ਅਤੇ ਧਾਰਮਿਕਤਾ ਦੇ ਮਾਰਗ ਤੇ ਚੱਲੋ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਕਰੂਸ ਤੋਂ ਮਨੁੱਖਤਾ ਨੂੰ ਸੱਤ ਸ਼ਬਦਾਂ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਉਨ੍ਹਾਂ ਸ਼ਬਦਾਂ ਬਾਰੇ ਦੱਸਿਆ ਕਿ ਹਰ ਮਨੁੱਖ ਨੂੰ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਸੰਸਾਰ ਦੇ ਲੋਕਾਂ ਨੂੰ ਪਾਪ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਸਵਰਗ ਦਾ ਰੱਸਤਾ ਖੁੱਲ੍ਹ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਹੀ ਪ੍ਰਭੂ ਯਿਸੂ ਸੂਲੀ ਤੇ ਲਟਕ ਗਏ ਸਨ। ਖੋਜੋਵਾਲ ਨੇ ਕਿਹਾ ਕਿ ਸਾਰੇ ਧਰਮ ਗ੍ਰੰਥਾਂ ਅਤੇ ਮਹਾਂਪੁਰਖਾਂ ਨੇ ਏਕਤਾ, ਭਾਈਚਾਰਕ ਸਾਂਝ ਅਤੇ ਸ਼ਾਂਤੀ, ਦਇਆ,ਖਿਮਾ, ਕਰੁਣਾ ਅਤੇ ਦੋਸਤੀ ਦਾ ਸੰਦੇਸ਼ ਦਿੱਤਾ ਹੈ,ਇਸ ਲਈ ਸਾਰੀਆਂ ਨੂੰ ਪ੍ਰਮਾਤਮਾ ਦੇ ਦੱਸੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਮੰਡਲ 1 ਦੇ ਪ੍ਰਧਾਨ ਰਾਕੇਸ਼ ਗੁਪਤਾ, ਪਾਸਟਰ ਅਨਿਕੇਤ,ਸੈਮੂਅਲ ਅਮਨ,ਸੁਰਿੰਦਰ ਪਰਵੇਜ਼,ਬਰਕਤ ਮਸੀਹ,ਸ਼ੁਸ਼ੀਲ ਸਮਸ਼ਾਨ,ਸਨੇਹ ਲਤਾ,ਪੀਟਰ ਗਿੱਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here