ਨੇਤਰਦਾਨ ਐਸੋਸੀਏਸ਼ਨ ਸੰਸਥਾ ਹੁਸ਼ਿਆਰਪੁਰ ਵੱਲੋ ਅੰਨ੍ਹੇਪਣ ਲੋਕਾ ਨੂੰ ਦਿੱਤੀ ਗਈ ਨਵੀਂ ਜ਼ਿੰਦਗੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਲੋ ਰਮਨ ਕੁਮਾਰ ਵਾਸੀ ਪਿੱਪਲਾਵਾਲਾ ਹੁਸ਼ਿਆਰਪੁਰ ਜੋ ਲੰਬੇ ਸਮੇਂ ਤੋ ਪੁੱਤਲੀ ਦੀ ਖਰਾਬੀ ਕਾਰਨ ਅੰਨੇਪਨ ਦਾ ਸ਼ਿਕਾਰ ਸਨ, ਉਹਨਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਪਾਉਣ ਲਈ ਪੁਤਲੀ ਬਦਲਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਮਾਨਯੋਗ ਸਿਵਲ ਸਰਜਨ ਡਾ. ਬਲਸ਼ਵੰਦਰ ਕੁਮਾਰ ਡੁਮਾਣਾ ਰਮਨ ਕੁਮਾਰ ਜੀ ਦੇ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵਲੋ ਜੋ ਵੀ ਹੋ ਸਕੇ ਹਰ ਤਰਹਾਂ ਦੀ ਲੋੜੀਦੀ ਸਹਾਇਤਾ ਕੀਤੀ ਜਾਵੇਗੀ।

Advertisements

ਉਸ ਵੇਲੇ ਸਿਵਲ ਹਸਪਤਾਲ ਦੇ ਡਾ. ਸਵਾਤੀ ਐੱਸਐੱਮਓ., ਡਾ. ਮਨਮੋਹਨ ਐੱਸਐੱਮਓ ਅਤੇ ਅੱਖਾਂ ਦੇ ਮਾਹਿਰ ਡਾ. ਮਨਪਰੀਤ ਕੌਰ ਹਾਜ਼ਰ ਸਨ। ਉਹਨਾ ਵਲੋ ਨੇਤਰਦਾਨ ਸੰਸਥਾ ਦੇ ਇਸ ਨੇਕ ਕੰਮ ਲਈ ਭਰਪੂਰ ਸ਼ਲਾਘਾ ਕੀਤੀ ਗਈ। ਨੇਤਰਦਾਨ ਸੰਸਥਾ ਦੇ ਸਰਪ੍ਰਸਤ ਪ੍ਰੋ. ਬਹਾਦਰ ਸਿੰਘ ਸੁਨੇਤ ਅਤੇ ਬਹਾਦਰ ਸਿੰਘ ਸੁਨੇਤ ਅਤੇ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 25 ਸਾਲ ਤੋ ਲਗਾਤਾਰ ਮੁਨੱਖਤਾ ਦੀ ਸੇਵਾ ਕਰ ਰਹੀ ਹੈ।

ਉਹਨਾਂ ਦੱਸਿਆ ਕਿ ਇਹ ਸੰਸਥਾ ਪਿਛਲੇ 25 ਸਾਲ ਤੋ ਲਗਾਤਾਰ ਮੁਨੱਖਤਾ ਦੀ ਸੇਵਾ ਕਰ ਰਹੀ ਹੈ। ਉਹਨਾਂ ਨੂੰ ਦੱਸਿਆ ਕਿ ਪੰਜਾਬ ਨੂੰ ਨੇਤਰਹੀਣਤਾ ਤੋ ਮੁੱਕਤ ਕਰਵਾਉਣ ਲਈ ਹਜ਼ਾਰਾ ਹੀ ਲੋਕਾ ਨੂੰ ਰੋਸ਼ਨੀ ਪ੍ਰਦਾਨ ਕਰਾ ਚੁੱਕੇ ਹਨ। ਉਹਨਾਂ ਦੱਸਿਆ ਕਿ ਲੋੜਵੰ ਮਰੀਜ਼ਾ ਦਾ ਖਰਚਾ ਮੌਜ਼ੂਦਾ ਸੰਸਥਾ ਵੱਲੋ ਕੀਤਾ ਜਾਦਾ ਹੈ। ਇਸ ਮੌਕੇ ਸੁਰੇਸ਼ ਕਪਾਟੀਆ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ, ਐਸਪੀ ਸ਼ਰਮਾ, ਪ੍ਰੇਮ ਸੈਣੀ, ਗੁਰਪਾਲ ਸਿੰਘ, ਪਿ੍ਰੰਸੀਪਲ ਰਚਨਾ ਕੌਰ ਅਤੇ ਜਤਿੰਦਰ ਕੌਰ ਹਾਜ਼ਿਰ ਸਨ।

LEAVE A REPLY

Please enter your comment!
Please enter your name here