ਦੰਦਾਂ ਦੇ ਪੰਦਰਵਾੜੇ ਦੀ ਸਮਾਪਤੀ ਦੌਰਾਨ ਡਿਪਟੀ ਡਾਇਰੈਕਟਰ ਡਾ. ਕੇ.ਐਸ.ਨੇ ਲੋਕਾਂ ਨੂੰ ਡੈਚਰ ਵੰਡੇ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)ਰਿਪੋਰਟ- ਭੁਪੇਸ਼ ਪ੍ਰਜਾਪਤਿ। ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿਖੇ ਅੱਜ ਤੋਂ ਦੰਦਾਂ ਦੇ 29ਵੇਂ ਪੰਦਰਵਾੜੇ ਦੀ ਸਮਾਪਤੀ ਦੌਰਾਨ ਸਿਵਲ ਸਰਜਨ ਹੁਸ਼ਿਆਪਰੁ ਡਾ. ਰੇਨੂ ਸੂਦ ਦੀ ਅਗਵਾਈ ਅਤੇ ਡਿਪਟੀ ਡਾਇਰੈਕਟਰ ਡੈਂਟਲ ਹੈਲਥ ਡਾ. ਕੇ.ਐਸ.ਜਾਖੂ ਦੀ ਮਜੂਦਗੀ ਵਿੱਚ ਲੋਕਾਂ ਨੂੰ ਡੈਚਰ ਵੰਡੇ ਗਏ ।  ਡਾ. ਰੇਨੂ ਸੂਦ ਨੇ ਦੱਸਿਆ ਕਿ ਇਹ ਪੰਦਰਵਾੜਾ ਮਿਤੀ 12 ਤੋਂ ਲੈ ਕੇ 26 ਫਰਵਰੀ ਤੰਕ ਮਨਾਇਆ ਗਿਆ । ਸਿਹਤਮੰਦ ਦੰਦ ਅਰੋਗ ਸਰੀਰ ਦੀ ਮਹੱਤਤਾ ਤਹਿਤ ਦੰਦਾਂ ਦੀ ਸੰਭਾਲ ਪ੍ਰਤੀ ਜਾਗੁਰਕਤਾ ਪੈਦਾ ਕਰਨ ਦੇ ਨਾਲ-ਨਾਲ ਗਰੀਬ ਅਤੇ ਜ਼ਰੂਰਤਮੰਦ ਮਰੀਜਾਂ ਨੂੰ ਦੰਦਾਂ ਦੇ ਜਬਾੜੇ ਲਗਾਏ ਗਏ ਅਤੇ ਦੰਦਾਂ ਦੀਆਂ ਹਰ ਤਰ•ਾਂ ਦੀਆਂ ਸੱਮਿਸਆਵਾਂ ਦਾ ਮੁਫਤ ਇਲਾਜ ਕੀਤਾ ਗਿਆ ।

Advertisements

ਉਹਨਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਸਿਵਲ ਹਸਪਤਾਲ ਤੋ ਇਲਾਵਾ ਸਬ ਡਿਵੀਜਨਲ ਹਸਪਤਾਲਾਂ ਦਸੂਹਾ, ਗੜਸ਼ੰਕਰ, ਮੁਕੇਰੀਆਂ,  ਵੱਖ-ਵੱਖ ਪੀ.ਐਚ.ਸੀਜ਼ ਅਤੇ ਸੀ.ਐਚ.ਸੀਜ. ਜਿਵੇਂ ਟਾਂਡਾਂ, ਚੱਕੋਵਾਲ, ਬੁੱਢਾਵੜ, ਕਮਾਹੀ ਦੇਵੀ, ਹਾਜੀਪੁਰ, ਮੰਡ ਭੰਡੇਰ, ਹਾਰਟਾ ਬਡਲਾ, ਮਾਹਿਲਪੁਰ ਅਤੇ ਸ਼ਾਮ ਚੁਰਾਸੀ, ਕੁੱਲ 13 ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਏ ਗਏ ਤੇ ਜਿਲੇ ਭਰ ਵਿੱਚ 170 ਡੈਚਰ ਲੋੜ ਬੰਦਾ ਨੂੰ ਮੁਫਤ ਲਗਾਏ ਗਏ 

ਇਸ ਮੌਕੇ ਡਾ. ਜਾਖੂ ਨੇ ਦੱਸਿਆ ਕਿ ਜੇਕਰ ਦੰਦਾਂ ਦੀ ਸੰਭਾਲ ਸਹੀ ਵਕਤ ਤੇ  ਨਾਂ ਕੀਤੀ ਜਾਵੇ ਤਾਂ ਸਮਾਂ ਪਾ ਕੇ ਇਹ ਦਿਲ, ਕਿਡਨੀਆਂ, ਦਿਮਾਗ, ਫੇਫੜਿਆਂ ਅਤੇ ਗੁਰਦਿਆਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਦੰਦਾਂ ਦੀ ਸੰਭਾਲ ਪ੍ਰਤੀ ਚੇਤਨਾ ਦਾ ਵਿਸਤਾਰ ਕਰਗਿਆਂ ਸਿਹਤ ਵਿਭਾਗ ਵੱਲੋਂ ਸਿਹਤ ਪ੍ਰਦਰਸ਼ਨੀਆਂ, ਲੈਚਚਰਾਂ, ਪੋਸਟਰ ਕੰਪੀਟੀਸ਼ਨ ਰਾਂਹੀ ਆਮ ਜਨਤਾ, ਸਿੱਖਿਆ ਅਦਾਰਿਆਂ ਵਿਚਲੇ ਵਿਦਿਆਥੀਆਂ ਤੇ ਨਸ਼ਾ ਛੁਡਾਓ ਕੇਂਦਰਾਂ ਵਿਖੇ ਵੀ ਜਾਗਰੁਕਤਾ ਗਤੀਵਿਧੀਆਂ ਕੀਤੀਆਂ  ਗਈਆੰ ।

ਉਹਨਾਂ ਕਿਹਾ ਕਿ ਆਮ ਤੌਰ ਤੇ ਲੋਕ ਦੰਦਾਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਹੋਣ ਤੇ ਹੀ ਡੈਂਟਲ ਡਾਕਟਰ ਨਾਲ ਸਪੰਰਕ ਕਰਦੇ ਹਨ। ਜਦ ਕਿ ਦੰਦਾਂ ਦੀ ਨਿਯਮਤ ਜਾਂਚ ਦੇ ਨਾਲ ਭੱਵਿਖ ਵਿੱਚ ਦੰਦਾਂ ਦੀਆਂ ਹੋਰਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਦੰਦਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਤੇ ਇਸ ਲਈ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਸਵੇਰ ਵੇਲੇ ਅਤੇ ਰਾਤ ਵੇਲੇ ਬਰੱਸ਼ ਕਰਨਾ ਚਾਹੀਦਾ ਹੈ। 

ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਵਿਨੋਧ ਸਰੀਨ  ਨੇ ਦੱਸਿਆੰ ਕਿ ਪਹਿਲੇ ਦਿਨ ਹੀ  ਸਿਵਲ ਹਸਪਤਾਲ ਵਿਖੇ 35 ਲੋੜਵੰਦ ਮਰੀਜ਼ਾਂ ਨੂੰ ਮੁਫਤ ਡੈਂਚਰ ਵੰਡੇ ਗਏ।  ਇਸ ਮੋਕੇ ਉਹਨਾੰ ਕਿਹਾ ਕਿ ਤੰਬਾਕੂ ਨੋਸ਼ੀ ਨਾਲ ਦੰਦ ਬਹੁਤ ਜਲਦੀ ਖਰਾਬ ਹੁੰਦੇ ਹਨ ਤੇ ਲੋਕਾਂ ਨੂੰ ਤੰਬਾਕੂ ਨੋਸ਼ੀ ਤੋ ਨਹੀ ਕਰਨੀ ਚਹੀਦੀ ਦੀ ਇਸ ਨਾਲ ਹੋਰ ਵੀ ਕਈ ਬਿਮਾਰੀਆ ਲੱਗ ਜਾਦੀਆਂ ਹਨ ਜਿਵੇ ਕਿ ਮੂੰਹ ਦਾ ਕੈਸਰ ਗਲੇ ਦਾ ਕੈਸਰ, ਬਹੁਤ ਜਿਆਦਾ ਖਤਰਨਾਕ ਹੁੰਦਾ ਹੈ । ਡਾ ਜਗਦੀਸ਼ ਚੰਦਰ  ਡਾ. ਨਵਨੀਤ ਕੌਰ, ਡਾ.ਬਲਜੀਤ ਕੌਰ , ਡਾ ਸਨਮ ਕੁਮਾਰ , ਹਰਪਨੀਤ  ਕੋਰ ਭਾਰੀ ਗਿਣਤੀ ਵਿਚ ਮਰੀਜ ਹਾਜਰ ਸਨ ।

LEAVE A REPLY

Please enter your comment!
Please enter your name here