ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ: ਬੱਚਿਆਂ ਤੇ ਸਟਾਫ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀ ਐਸ ਕੇ ਅਰੋੜਾ ਜੀ ਅਤੇ ਸੀ . ਜੇ . ਐਮ ਸ਼੍ਰੀਮਤੀ ਸੁਚੇਤਾ ਆਸ਼ੀਸ਼ ਦੇਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ N1LS1 ( Victim of trafficking and commercial sexual exploitation scheme ) 2015 ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਬਾਰੇ ਐਡਵੋਕੇਟ ਸ਼੍ਰੀਮਤੀ ਦੀਪਿਕਾ ਕੌਸ਼ਲ ਜੀ ਨੇ ਬੱਚਿਆਂ ਨੂੰ ਕਨੂੰਨੀ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਉਹਨਾਂ ਨਾਲ PLV ਸ਼੍ਰੀਮਤੀ ਗੁਰਜੀਤ ਕੌਰ ਜੀ ਵੀ ਹਾਜ਼ਿਰ ਸਨ
ਸਕੂਲ ਵਿੱਚ ਖੁੱਲੇ ਜ਼ਿਲ•ਾ ਕਨੂੰਨੀ ਸੇਵਾਵਾਂ ਅਥਾਰਟੀ ਦੇ ਇੰਚਾਰਜ ਸ਼੍ਰੀਮਤੀ ਪ੍ਰੀਤੀ ਸੋਨੀ ਸਮੇਤ ਵਿਦਿਆਰਥੀ ਹਾਜ਼ਰ ਸਨ । ਇਸ ਸੈਮੀਨਾਰ ਵਿੱਚ ਬੱਚਿਆਂ ਦਾ ਚਾਰਟ  ਅਤੇ ਲੇਖ ਮੁਕਾਬਲੇ ਕਰਵਾਏ ਗਏ ।

Advertisements

ਇਸ ਤੋਂ ਇਲਾਵਾ ਸ਼੍ਰੀਮਤੀ ਸੁਚੇਤਾ ਆਸ਼ੀਸ਼ ਜੀ ਨੇ ਸਕੂਲ ਵਿੱਚ ਚੱਲ ਰਹੀ ਐਮ . ਆਰ. ਟੀਕਾਕਰਣ ਮੁਹਿੰਮ ਦਾ ਵੀ ਮੁਆਇਨਾ ਕੀਤਾ । ਇਸ ਮੁਹਿੰਮ ਵਿੱਚ  15 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਖਸਰਾ ਅਤੇ ਰੂਬੈਲਾ ਤੋਂ ਬਚਾਉਣ ਲਈ ਟੀਕੇ ਲਗਾਏ ਗਏ । ਇਸ ਮੌਕੇ ਸ਼੍ਰੀਮਤੀ ਪ੍ਰੀਤੀ ਸੋਨੀ, ਅਨੁਪਮ ਕੰਵਰ, ਕਮਲਜੀਤ ਕੌਰ, ਵਿਨੇ ਵਸਰਾ, ਬਲਰਾਮ ਸਿੰਘ,  ਰਾਜ ਕੁਮਾਰ ਅਤੇ ਸਕੂਲ ਸਟਾਫ ਹਾਜ਼ਿਰ ਸੀ ।

LEAVE A REPLY

Please enter your comment!
Please enter your name here