ਬੀ. ਈ. ਈਜ.ਦੀ ਵਿਸ਼ੇਸ਼ ਵਰਕਸ਼ਾਪ ਵਿੱਚ ਜਿਲੇ ਦੇ ਸਮੂਹ ਸਪੁਰਵਾਇਜਰ ਸਟਾਫ ਕੀਤੀ ਜਾਣਕਾਰੀ ਹਾਸਿਲ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਚੰਗੀ ਸਿਹਤ ਚੰਗੀ ਸੋਚ ਸਿਹਤਮੰਦ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦੁਰਸਤ ਪੰਜਾਬ ਮੁਹਿਮ ਤਹਿਤ ਸਿਹਤ ਵਿਭਾਗ ਵੱਲੋ ਜਿਲੇ ਦੇ ਸਮੂਹ ਸਪੁਰਵਾਇਜਰ ਸਟਾਫ ਐਲ. ਐਚ. ਵੀਜ  ਤੇ ਬੀ. ਈ. ਈਜ.ਦੀ ਵਿਸ਼ੇਸ਼ ਸਿਖਲਾਈ ਵਰਕਸ਼ਾਪ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਅਗਵਾਈ ਹੇਠ ਸਿਖਲਾਈ ਕੇਦਰ ਵਿਖੇ ਕੀਤੀ ਗਈ । ਇਸ ਵਰਕਸ਼ਾਪ ਵਿੱਚ ਸਹਇਕ ਸਿਵਲ ਸਰਜਨ ਡਾ ਰਜੇਸ਼ ਗਰਗ, ਜਿਲ•ਾਂ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ, ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ , ਮਾਸ ਮੀਡੀਆ ਅਫਸਰ ਪਰਸੋਤਮ ਲਾਲ, ਜਿਲ•ਾਂ ਪ੍ਰੋਗਰਾਮ ਅਫਸਰ ਮੁਹੰਮਦ ਆਸਿਫ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਆ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਅਨੁਸਾਰ ਸਮੂਹ ਸਿਹਤ ਸੰਸਥਾਵਾਂ ਰੋਜਾਨਾਂ ਵੱਖ ਵੱਖ ਸਿਹਤ ਸਿੱਖਿਆਂ ਨਾਲ ਸਬੰਧਤ ਗਤੀਵਿਧੀਆਂ ਕਰਕੇ ਤੰਦਰੁਸਤ ਤੇ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ, ਸਾਫ ਸੁਥਰਾਂ ਖਾਣ ਪੀਣ , ਸਾਫ ਸਿਹਤਮੰਦ ਵਾਤਾਵਰਨ ਮੁਹਈਆਂ ਕਰਵਾਉਣਾ ਹੈ ।

Advertisements

ਉਹਨਾਂ ਦੱਸਿਆ ਕਿ ਵਿਭਾਗ ਵੱਲੋ ਜੂਨ ਦਾ ਮਹੀਨਾ ਮਲੇਰੀਆਂ ਜਾਗਰੂਕਤਾ ਮਹੀਨੇ ਵੱਜੋ ਮਨਾਇਆ ਜਾ ਰਿਹਾ ਹੈ । ਮਲੇਰੀਆਂ ਬੁਖਾਰ ਇੱਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸ ਨਾਲ ਵਿਆਕਤੀ ਨੂੰ ਤੇਜ ਬੁਖਾਰ , ਪਸੀਨਾ ਆਉਣਾ ਅਤੇ ਕਾਬਾਂ ਲੱਗਣਾ ਆਦਿ ਨਿਸਾਨੀਆਂ ਹੁੰਦੀਆਂ ਹਨ । ਮਲੇਰੀਆਂ ਫੈਲਾਉਣ ਵਾਲਾ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਆਪਣੇ ਘਰਾਂ ਦੇ ਆਸ ਪਾਸ ਮੀਹ ਤੋ ਬਆਦ ਪਾਣੀ ਦੇ ਖੜੇ ਸੋਮਿਆਂ ਨੂੰ ਨਸ਼ਟ ਕਰਨਾ , ਗਮਲਿਆਂ ਅਤੇ ਛੱਤਾ ਤੇ ਪਏ ਸਮਾਨ ਵਿੱਚ ਖੜੇ ਪਾਣੀ ਅਤੇ ਕੂਲਰਾਂ ਦਾ ਪਾਣੀ ਹਫਤੇ ਬਆਦ ਬਦਲਨਾ ਚਹੀਦਾ ਹੈ ਤਾਂ ਜੋ ਕਿ ਮੱਛਰ ਦੇ ਲਾਰਵਾਂ ਪੈਦਾ ਨਾ ਹੋ ਸਕਣ । ਉਹਨਾਂ ਦੱਸਿਆ ਕਿ ਇਸ ਮੌਸਮ ਵਿੱਚ ਹੋਣ ਵਾਲਾ ਬੁਖਾਰ ਮਲੇਰੀਆਂ ਹੋ ਸਕਦਾ ਹੈ , ਇਸ ਲਈ ਕੋਈ ਬੁਖਾਰ ਹੋਣ ਤੇ ਨਜਦੀਕੀ ਸਿਹਤ ਸੰਸਥਾਂ ਤੋ ਖੂਨ ਦੀ ਜਾਂਚ ਕਰਾ ਕੇ ਇਲਾਜ ਕਰਵਾਉਣਾ ਜਰੂਰੀ ਹੈ। ਵਰਕਸ਼ਾਪ ਵਿੱਚ ਜਿਲਾ ਟੀਕਾਕਰਨ ਅਫਸਰ ਵੱਲੋ ਤੀਬਰ ਦਸਤ ਰੋਕੂ ਪੰਦਰਵਾੜਾ ਬਾਰੇ ਦੱਸਿਆ , ਜਦ ਕਿ ਪਰਿਵਾਰ ਭਲਾਈ ਅਫਸਰ ਵੱਲੋ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਕੀਤੀਆ ਜਾਣ ਵਾਲੀਆ ਗਤੀ ਵਿਧੀਆ ਬਾਰੇ ਦੱਸਿਆ ।

LEAVE A REPLY

Please enter your comment!
Please enter your name here