ਦਿਵਆਂਗਜਨ ਵਿਅਕਤੀਆਂ ਨੂੰ ਯੂ.ਡੀ.ਆਈ.ਡੀ. ਦੇ ਲਾਭ ਦੇਣ ਸਬੰਧੀ ਵਿਸ਼ੇਸ਼ ਟਰੇਨਿੰਗ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਦਿਵਆਂਗਜਨ ਵਿਅਕਤੀਆਂ ਨੂੰ ਯੂ.ਡੀ.ਆਈ.ਡੀ. ਦੇ ਲਾਭ ਦੇਣ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਟਰੇਨਿੰਗ ਦਿੱਤੀ ਗਈ। ਉਹਨਾਂ ਕਿਹਾ ਕਿ ਅਜਿਹੀ ਟਰੇਨਿੰਗ ਨਾਲ ਅਸੀਂ ਦਿਵਆਂਗਜਨ ਵਿਅਕਤੀਆਂ ਨੂੰ ਹੋਰ ਵਧੀਆਂ ਸਹੂਲਤਾਂ ਮਿਲ ਸਕਣਗੀਆਂ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਟੇਟ ਕੁਆਰਡੀਨੇਟ ਗਗਨਦੀਪ ਸਾਹੀ ਵਲੋਂ ਆਨਲਾਈਨ ਟਰੇਨਿੰਗ ਦਿੱਤੀ ਗਈ।

Advertisements

ਇਹ ਟਰੇਨਿੰਗ ਜ਼ਿਲਾ ਹੁਸ਼ਿਆਰਪੁਰ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਹਤ ਵਿਭਾਗਾਂ ਲਈ ਰੱਖੀ ਗਈ, ਤਾਂ ਜੋ ਹਰੇਕ ਦਿਵਆਂਗਜਨ ਵਿਅਕਤੀ ਮੈਡੀਕਲ ਡਿਸਏਬਿਲਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਦਾ ਲਾਭ ਮਿਲ ਸਕੇ। ਇਸ ਟਰੇਨਿੰਗ ਵਿੱਚ ਸਿਹਤ ਵਿਭਾਗ ਦੇ ਜ਼ਿਲਾ  ਪੱਧਰੀ ਅਤੇ ਬਲਾਕ ਪੱਧਰੀ ਡਾਕਟਰਾਂ ਤੋਂ ਇਲਾਵਾ ਉਹਨਾਂ ਨਾਲ ਡਾਟਾ ਐਂਟਰੀ ਅਪ੍ਰੇਟਰਾਂ ਨੇ ਵੀ ਭਾਗ ਲਿਆ।
ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਸੰਤੋਸ਼ ਵਿਰਦੀ, ਅੰਜੂ ਸੈਣੀ ਅਤੇ ਜ਼ਿਲਾ ਸਿੱਖਿਆ ਐਲੀਮੈਂਟਰੀ ਅਧੀਨ ਆਉਂਦੇ ਸਕੂਲਾਂ ਵਿੱਚ ਕੰਮ ਕਰ ਰਹੇ ਡਾਟਾ ਐਂਟਰੀ ਅਪ੍ਰੇਸ਼ਟਰਾਂ ਤੋਂ ਇਲਾਵਾ ਦਿਵਆਂਗਜਨ ਵਿਅਕਤੀਆਂ ਲਈ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ।

LEAVE A REPLY

Please enter your comment!
Please enter your name here