ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਸੰਬੰਧੀ ਜਤਣਕਾਰੀ ਦਿੱਤੀ

Stellar mike logo copyਹੁਸ਼ਿਆਰਪੁਰ, 26 ਅਗਸਤ: ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ: ਪਰਮਜੀਤ ਸਿੰਘ ਢੱਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਜਰਬਦੀਵਾਲ ਵਿਖੇ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਡਾ. ਸੁਰਿੰਦਰ ਸਿੰਘ ਭੌਂ ਪਰਖ ਅਫਸਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਮਿੱਟੀ ਵਿਚ ਜ਼ਰੂਰੀ ਤੱਤਾਂ ਦੀ ਪਰਖ ਕਰਵਾਉਣ ਹਿੱਤ ਮਿੱਟੀ ਪਰਖ ਕਰਨ ਦੇ ਢੰਗ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸੁਆਇਲ ਹੈਲਥ ਕਾਰਡ ਸਕੀਮ ਅਧੀਨ ਵੱਧ ਤੋਂ ਵਧ ਕਿਸਾਨ ਮਿੱਟੀ ਦੇ ਸੈਂਪਲ ਟੈਸਟ ਕਰਵਾ ਕੇ ਖਾਦਾਂ ਮਿੱਟੀ ਪਰਖ ਆਧਾਰ ‘ਤੇ ਪਾਉਣ ਤਾਂ ਜੋ ਖਾਦਾਂ ਦੀ ਵਾਧੂ ਵਰਤੋਂ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ: ਜਸਬੀਰ ਸਿੰਘ ਢੀਂਡਸਾ ਖੇਤੀ ਵਿਕਾਸ ਅਫਸਰ (ਪੀ.ਪੀ.) ਹੁਸ਼ਿਆਰਪੁਰ ਨੇ ਮੱਕੀ ਅਤੇ ਬਸਮਤੀ ਦੀ ਫਸਲ ਦੀਆਂ ਬਿਮਾਰੀਆਂ ਬਾਰੇ ਅਤੇ ਕਿਸਾਨਾਂ ਨੂੰ ਖੇਤੀ ਖਰਚੇ ਘੱਟ ਕਰਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਦਪਿੰਦਰ ਸਿੰਘ ਖੇਤੀ ਵਿਕਾਸ ਅਫਸਰ, ਹੁਸ਼ਿਆਰਪੁਰ ਨੇ ਕਿਸਾਨਾਂ ਨੂੰ ਗਾਜਰ ਘਾਹ (ਪਾਰਥੀਨੀਅਮ ਘਾਹ) ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਇਹ ਘਾਹ ਅਣ-ਵਾਹੀਆਂ ਜਮੀਨਾਂ, ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ‘ਤੇ ਬੜੀ ਸਮੱਸਿਆ ਬਣਦਾ ਜਾ ਰਿਹਾ ਹੈ। ਉਨ੍ਹਾਂ ਇਸ ਨਦੀਨ ਦੀ ਰੋਕਥਾਮ ਲਈ ਗਲਾਈਫੋਸੇਟ 41 ਤਾਕਤ 1.0 ਲਿਟਰ ਪ੍ਰਤੀ ਏਕੜ ਜਾਂ ਗਲਾਈਫੋਸੇਟ 71 ਤਾਕਤ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਣ ਦੀ ਸਲਾਹ ਦਿੱਤੀ।

Advertisements

LEAVE A REPLY

Please enter your comment!
Please enter your name here