ਬਲੱਡ ਬੈਂਕ ਫਗਵਾੜਾ ਵਿਖੇ ਕਾਵਿ-ਸ਼ਾਸ਼ਤਰ ਵਲੋਂ ਸਾਬੀ ਈਸਪੁਰੀ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਬਲੱਡ ਬੈਂਕ ਹਾਲ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਾਵਿ – ਸ਼ਾਸ਼ਤਰ ਵਲੋਂ ” ਪੰਜਾਬੀ ਮੈਗਜੀਨ- ਇਤਿਹਾਸਿਕ ਵਿਕਾਸ ਅਤੇ ਵਿਚਾਰਧਾਰਾਈ ਪਾਸਚ ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਰਸਾਲਿਆਂ ਦੇ ਸੰਪਾਦਕਾਂ ਨੇ ਸ਼ਮੂਲੀਅਤ ਕੀਤੀ, ਜਿਨਾਂ ਵਿੱਚ ਜਿੰਦਰ ( ਸੰਪਾਦਕ ‘ ਸ਼ਬਦ ‘ ) ਦੇਸ ਰਾਜ ਕਾਲੀ ( ਸੰਪਾਦਕ ‘ ਲਕੀਰ ‘ ) ਭਗਵੰਤ ਰਸੂਲਪੁਰੀ ( ਸੰਪਾਦਕ ‘ ਕਹਾਣੀ ਧਾਰਾ ‘ ) ਅਜਮੇਰ ਸਿੱਧੂ ( ਸੰਪਾਦਕ ‘ ਰਾਗ ‘ ) ਤੇ ਗੁਰਮੀਤ ਪਲਾਹੀ ( ਸੰਪਾਦਕ ‘ ਧਰਤੀ ਦਾ ਸੂਰਜ ‘ ) ਆਦਿ ਪ੍ਰਧਾਨਗੀ ਮੰਡਲ ਦਾ ਹਿੱਸਾ ਬਣੇ।  

Advertisements

ਸੈਮੀਨਾਰ ਦੇ ਮੁੱਖ ਮਹਿਮਾਨ  ਡਾ. ਬਲਵਿੰਦਰ ਸਿੰਘ ਥਿੰਦ, ਸੰਪਾਦਕ ਅਪਸਟਰੀਮ ਰਿਸਰਚ ਇੰਟਰਨੈਸ਼ਨਲ ਜਨਰਲ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਅਤੇ ਵਿਸ਼ੇਸ਼ ਮਹਿਮਾਨ ਡਾ. ਸੁਧਾਮਣੀ ਸੂਦ ਤੇ ਰਘੁਵੀਰ ਸਿੰਘ ਰਘਬੋਤਰਾ ਸਨ। ਸੈਮੀਨਾਰ ਵਿੱਚ ਬਾਲ ਸਾਹਿਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਬੀ ਈਸਪੁਰੀ ਨੂੰ ਬਾਲ ਸਾਹਿਤ ਲਈ ਕਾਵਿ ਸ਼ਾਸ਼ਤਰ ” ਸ਼ਬਦ ਸਨਮਾਨ ” ਨਾਲ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ, ਯੁਨੀਵਰਸਿਟੀਆਂ ਦੇ ਵਿਦਿਆਰਥੀ, ਮੈਗਜੀਨ ਦੇ ਪਾਠਕ ਤੇ ਪ੍ਰਮੁੱਖ ਸਾਹਿਤਕ ਸ਼ਖਸ਼ੀਅਤਾਂ ਹਾਜਰ ਸਨ।  ਸੈਮੀਨਾਰ ਦਾ ਸਟੇਜ ਸੰਚਾਲਨ ਰਾਜ ਸੰਧੂ ਤੇ ਮਨਦੀਪ ਨੇ ਕੀਤਾ।

LEAVE A REPLY

Please enter your comment!
Please enter your name here