ਸੰਧੂ ਪਰਿਵਾਰ ਨੇ ‘ਸਾਂਝੀ ਰਸੋਈ’ ਵਿਖੇ ਮਨਾਇਆ ਬੇਟੇ ਦਾ ਜਨਮ ਦਿਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਵਸਨੀਕ ਗਿਆਨ ਸਿੰਘ ਸੰਧੂ ਵਾਸੀ ਮਾਡਲ ਟਾਊਨ, ਹੁਸ਼ਿਆਰਪੁਰ ਵਲੋਂ ਆਪਣੇ ਬੇਟੇ ਮਨਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ‘ਸਾਂਝੀ ਰਸੋਈ’ ਵਿੱਚ 5100 ਰੁਪਏ ਦਾ ਯੋਗਦਾਨ ਪਾਇਆ। ਪਰਿਵਾਰ ਨੇ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਸਮਾਗਮ ‘ਸਾਂਝੀ ਰਸੋਈ’ ਵਿੱਚ ਮਨਾਉਣ।

Advertisements

ਇਸ ਮੌਕੇ ਗਿਆਨ ਸਿੰਘ ਸੰਧੂ, ਉਹਨਾਂ ਦੀ ਧਰਮਪਤਨੀ ਹਰਜਿੰਦਰ ਕੌਰ ਸੰਧੂ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ। ਸੰਧੂ ਪਰਿਵਾਰ ਨੇ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਖਾਣਾ ਵਰਤਾਉਣ ਦੀ ਸੇਵਾ ਵੀ ਕੀਤੀ। ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਰਿਵਾਇਤ ਅਨੁਸਾਰ ਕੇਕ ਦੀ ਰਸਮ ਉਪਰੰਤ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਅਤੇ ਸ਼ਹਿਰੀ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚਂ ਪਰਿਵਾਰ ਨੂੰ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਰੈਡ ਕਰਾਸ ਸੋਸਾਇਟੀ ਵਲੋਂ ਜਿਥੇ ਵੱਖ-ਵੱਖ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਉਥੇ ‘ਸਾਂਝੀ ਰਸੋਈ’ ਵੀ ਸਫਲਤਾਪੂਰਵਕ ਚੱਲ ਰਹੀ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣੇ ਵਿਸ਼ੇਸ਼ ਦਿਨ ‘ਸਾਂਝੀ ਰਸੋਈ’ ਵਿੱਚ ਮਨਾਉਣ ਲਈ ਅੱਗੇ ਆਉਣ। 

LEAVE A REPLY

Please enter your comment!
Please enter your name here