ਕਮਿਊਨੀਟੀ ਅਫਸਰ ਨੇ ਸੈਲਫ ਹੈਲਪ ਗਰੂਪਾਂ ਨੂੰ ਦਿੱਤੀ ਪ੍ਰਧਾਨ ਮੰਤਰੀ ਯੋਜਨਾਵਾਂ ਦੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਵੱਲੋਂ ਜਰੂਰਤਮੰਦ ਔਰਤਾਂ ਦਾ ਜੀਵਨ ਪੱਧਰ ਉੱਚਾ ਚੁਕੱਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਕਮਿਊਨੀਟੀ ਅਫਸਰ ਇੰਦਰਜੀਤ ਸਿੰਘ ਵੱਲੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਦਫਤਰ ਵਿੱਖੇ ਇੱਕ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ ਸੈਲਫ ਹੈਲਪ ਗਰੂਪਾਂ ਨਾਲ ਸਬੰਧਤ ਮੈਂਬਰਾਂ ਨੂੰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਉਹਨਾਂ ਦੱਸਿਆ ਕਿ ਜਿਨਾਂ ਔਰਤਾਂ ਨੇ ਜੀਵਨ ਜਯੋਤੀ ਯੋਜਨਾਂ ਦਾ ਲਾਭ ਨਹੀ ਲਿਆ ਉਹ ਬੈਂਕਾਂ ਨਾਲ ਸੰਪਰਕ ਕਰਕੇ ਇਸ ਦਾ ਲਾਭ ਲੈ ਸਕਦੇ ਹਨ। ਇਸਤੋਂ ਇਲਾਵਾ ਊਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾਂ, ਨਯੂਟਰੀਸ਼ਨ ਅਤੇ ਊਜਵਲਾ ਯੋਜਨਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਿਨਾਂ ਗਰੀਬ ਔਰਤਾਂ ਦਾ ਕੋਈ ਵੀ ਬੈਂਕ ਖਾਤਾ ਨਹੀ ਹੈ ਉਹਨਾਂ ਦਾ ਜਨ-ਧਨ ਯੋਜਨਾਂ ਵਿੱਚ ਖਾਤਾ ਖੋਲਿਆ ਜਾ ਸਕਦਾ ਹੈ।  

LEAVE A REPLY

Please enter your comment!
Please enter your name here