ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਫੋਗਿੰਗ ਸਪਰੇਅ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਗਰਮੀਆਂ ਦੇ ਮੌਸਮ ਦੌਰਾਨ ਮੱਛਰ/ਮੱਖੀਆਂ ਦੀ ਸੰਖਿਆ ਵਿਚ ਵਾਧਾ ਹੋਣ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਗਰ ਨਿਗਮ ਵਲੋਂ ਮਿਤੀ 27.ਅਪ੍ਰੈਲ.2019 ਤੋਂ ਰੋਜਾਨਾਂ 2 ਵਾਰਡਾਂ ਵਿੱਚ ਫੋਗਿੰਗ ਸਪਰੇਅ ਕੀਤੀ ਜਾਵੇਗੀ। ਇਹ ਜਾਣਕਾਰੀ ਦਿੱਦਿਆਂ ਨਗਰ ਨਿਗਮ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਮਿਤੀ 27 ਅਪ੍ਰੈਲ 2019 ਨੂੰ ਵਾਰਡ ਨੰ: 1 ਅਤੇ 50 ਵਿੱਚ ਫੋਗਿੰਗ ਸਪਰੇਅ ਕੀਤੀ ਜਾਵੇਗੀ।

Advertisements

ਇਸ ਤਰਾਂ 28 ਅਪ੍ਰੈਲ ਨੂੰ ਵਾਰਡ ਨੰ: 2 ਅਤੇ 49 ਵਿੱਚ,  29 ਅਪ੍ਰੈਲ ਨੂੰ ਵਾਰਡ ਨੰ: 3 ਅਤੇ 48 ਵਿੱਚ,  30 ਅਪ੍ਰੈਲ ਨੂੰ ਵਾਰਡ ਨੰ: 4 ਅਤੇ 47 ਵਿੱਚ,  01 ਮਈ ਨੂੰ ਵਾਰਡ ਨੰ: 5 ਅਤੇ 46 ਵਿੱਚ,  2 ਮਈ ਨੂੰ ਵਾਰਡ ਨੰ: 6 ਅਤੇ 45 ਵਿੱਚ, 3 ਮਈ ਨੂੰ ਵਾਰਡ ਨੰ: 7 ਅਤੇ 44 ਵਿੱਚ, 4 ਮਈ ਨੂੰ ਵਾਰਡ ਨੰ: 8 ਅਤੇ 43 ਵਿੱਚ ਮਿਤੀ 5 ਮਈ ਨੂੰ ਵਾਰਡ ਨੰ: 9 ਅਤੇ 42 ਵਿੱਚ ਅਤੇ ਮਿਤੀ 6 ਮਈ ਨੂੰ ਵਾਰਡ ਨੰ: 10 ਅਤੇ 41 ਵਿੱਚ ਫੋਗਿੰਗ ਸਪੇਅਰ ਕੀਤੀ ਜਾਵੇਗੀ। ਇਸ ਨਾਲ ਮੱਛਰ ਅਤੇ ਮੱਖੀਆਂ ਵਲੋਂ ਫੈਲਾਈਆਂ ਜਾ ਰਹੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇਗੀ।

ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ 27 ਅ੍ਰਪੈਲ ਤੋਂ 25 ਮਈ ਤੱਕ ਹਰ ਰੋਜ 2 ਵਾਰਡਾਂ ਵਿਚ ਸਵੇਰੇ 6 ਤੋਂ 8 ਅਤੇ ਸ਼ਾਮ 5:30 ਤੋਂ 7:30 ਤੱਕ ਫੋਗਿੰਗ ਸਪਰੇਅ ਕੀਤੀ ਜਾਵੇਗੀ, ਇਸ ਵਿਚ ਐਤਵਾਰ ਛੁੱਟੀ ਵਾਲੇ ਦਿਨ ਫੋਗਿੰਗ ਸਪਰੇਅ ਨਹੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਫੋਗ ਸਪਰੇਅ ਦੇ ਮੌਕੇ ਤੇ ਸ਼ਹਿਰ ਨਿਵਾਸੀ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੋਲਕੇ ਰੱਖਣ ਤਾਂ ਜੋ ਕੀਟਨਾਸ਼ਕ ਸਪਰੇਅ ਦਾ ਪੂਰਾ ਅਸਰ ਹੋ ਸਕੇ।

LEAVE A REPLY

Please enter your comment!
Please enter your name here