ਜੰਗਲ ਹੇਠ ਰਕਬਾ ਵਧਾਉਣ ਲਈ ਸੀਡ ਬਾਲ ਸੁੱਟ ਕੇ ਕੀਤਾ ਗਿਆ ਨਿਵੇਕਲਾ ਉਪਰਾਲਾ

ਮਾਹਿਲਪੁਰ 28 ਜੁਲਾਈ ( ਜਸਵਿੰਦਰ ਸਿੰਘ ਹੀਰ ): ਪ੍ਰਧਾਨ ਮੁੱਖ ਵਣਪਾਲ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁੱਖ ਵਣਪਾਲ ਹਿਲਸ ਅਤੇ ਵਣਪਾਲ ਸ਼ਿਵਾਲਿਕ ਸਰਕਲ, ਵਣ ਮੰਡਲ ਨਵਾਂਸ਼ਹਿਰ ਦੀ ਅਗਵਾਈ ਹੇਠ ਵਣ ਰੇਂਜ ਗੜ੍ਹਸ਼ੰਕਰ ਦੇ ਪਿੰਡਾਂ ਖੰਨੀ, ਹਰਜੀਆਣਾ, ਲਸਾੜਾ, ਮਹਿਦੂਦ ਦੇ ਜੰਗਲਾ ਵਿੱਚ ਜੰਗਲਾਤ ਹੇਠ ਰਕਬਾ ਵਧਾਉਣ ਲਈ ਸੀਡ ਬਾਲ ਸੁੱਟੇ ਗਏ।ਇਹ ਪ੍ਰੋਜੈਕਟ ਸੀ ਐਫ ਸ਼ਿਵਾਲਿਕ ਵਿਸ਼ਾਲ ਚੌਹਾਨ ਦਾ ਇਕ ਡ੍ਰੀਮ ਪ੍ਰੋਜੈਕਟ ਹੈ । ਇਨ੍ਹਾਂ ਸੀਡ ਬਾਲ ਵਿੱਚ ਅਲੱਗ ਅਲੱਗ ਤਰਾਂ ਦੇ ਬੀਜ ਜਿਵੇਂ ਨਿਮ, ਫਲਾਹੀ, ਆਮਲਾ, ਜਾਮਣ, ਖ਼ੈਰ, ਬਾਂਸ ਆਦਿ ਦੇ ਬੀਜ ਪਾ ਕੇ ਉਨ੍ਹਾਂ ਸਥਾਨਾਂ ਦੀ ਪਛਾਣ ਕਰਕੇ ਸੁੱਟੇ ਗਏ ਜਿਥੇ ਇਨਸਾਨ ਦੀ ਪਹੁੰਚ ਨਹੀਂ ਹੁੰਦੀ।ਇਸ ਦੀ ਸ਼ੁਰੂਆਤ ਵਣ ਰੇਂਜ ਅਫਸਰ ਰਾਮ ਪਾਲ ਵਲੋਂ ਖੰਨੀ ਤੋਂ ਕੀਤੀ ਗਈ। ਵਣ ਰੇਂਜ ਅਫਸਰ ਰਾਮ ਪਾਲ ਵਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਸ ਦਾ ਮੁੱਖ ਉਦੇਸ਼ ਜੰਗਲਾਂ ਨੂੰ ਹਰਿਆ ਭਰਿਆ ਬਨਾਉਣਾ ਹੈ।

Advertisements

ਸਮਾਜਿਕ ਸਲਾਹਕਾਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਇਹ ਸੀਡ ਬਾਲ ਬਣਾਉਣ ਦੀ ਮਹਿਕਮੇ ਵਲੋਂ ਪਹਿਲਾਂ ਪਿੰਡਾਂ ਦੇ ਸੇਲ੍ਫ਼ ਹੈਲਪ ਗਰੁਪਾਂ ਨੂੰ ਟ੍ਰੇਨਿੰਗ ਦਿੱਤੀ ਗਈ ਫਿਰ ਉਨ੍ਹਾਂ ਤੋਂ ਇਹ ਸੀਡ ਬਾਲ ਤਿਆਰ ਕਰਵਾ ਕੇ ਖਰੀਦ ਕੀਤੀ ਗਈ ਤਾਂ ਕਿ ਜੰਗਲ ਹਰੇ ਭਰੇ ਬਣਨ ਦੇ ਨਾਲ ਨਾਲ ਗਰੁੱਪ ਮੈਂਬਰਾਂ ਦੀ ਆਮਦਨ ਵੀ ਵੱਧ ਸਕੇ।ਇਸ ਵਿੱਚ ਬਲਾਕ ਅਫਸਰ ਦਵਿੰਦਰ ਸਿੰਘ, ਕਿਰਨ, ਕਮੇਟੀ ਪ੍ਰਧਾਨ ਧਰਮਪਾਲ, ਸੁਖਦੇਵ ਸਿੰਘ ਸਮੇਤ ਬੱਚਿਆਂ ਅਤੇ ਔਰਤਾਂ ਵਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ।

LEAVE A REPLY

Please enter your comment!
Please enter your name here