ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਸ਼ੋਭਾ ਯਾਤਰਾ 30 ਅਕਤੂਬਰ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਦੀ ਵਿਸ਼ੇਸ਼ ਕਾਰਜਕਰਨੀ ਦੀ ਬੈਠਕ ਪ੍ਰਧਾਨ ਤਰਸੇਮ ਲਾਲ ਆਦੀਆ ਦੀ ਪ੍ਰਧਾਨਗੀ ਹੇਠ ਜੰਝ ਘਰ, ਨਜ਼ਦੀਕ ਘੰਟਾ ਘਰ, ਹੁਸ਼ਿਆਰਪੁਰ ਵਿਖੇ ਕੀਤੀ ਗਈ। ਜਿਸ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਜਰ-ਅਮਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪਾਵਨ ਮੂਰਤੀ ਪਾਲਕੀ ਵਿੱਚ ਵਿਰਾਜਮਾਨ ਕਰਕੇ ਸ਼ੋਭਾ ਯਾਤਰਾ 30 ਅਕਤੂਬਰ ਦਿਨ ਸ਼ੁਕਰਵਾਰ ਸ਼ਾਮ 5.00 ਵਜੇ ਘੰਟਾ ਘਰ ਚੌਂਕ ਤੋਂ ਆਰੰਭ ਕਰਕੇ ਭਗਵਾਨ ਵਾਲਮੀਕਿ ਚੌਂਕ ਤੋਂ ਪੁਰਾਣੀ ਸਬਜ਼ੀ ਮੰਡੀ ਤੋਂ ਅਫਗਾਨ ਰੋਡ ਤੋਂ ਗਊਸ਼ਾਲਾ ਬਾਜ਼ਾਰ, ਕਣਕ ਮੰਡੀ, ਦਾਲ ਬਜ਼ਾਰ, ਕਸ਼ਮੀਰੀ ਬਜ਼ਾਰ ਤੋਂ ਹੁੰਦੀ ਹੋਈ ਗੁਜ਼ਰੇਗੀ ਤੇ ਘੰਟਾ ਘਰ ਚੌਂਕ ਵਿਖੇ ਸਮਾਪਤੀ ਕੀਤੀ ਜਾਵੇਗੀ।

Advertisements

ਇਹ ਸ਼ੋਭਾ ਯਾਤਰਾ ਭਾਰਤ ਸਰਕਾਰ ਦੀਆਂ ਕੋਵਿਡ-19 ਹਦਾਇਤਾਂ ਅਨੁਸਾਰ ਕੱਢੀ ਜਾਵੇਗੀ। ਸਾਰੇ ਸ਼ਹਿਰ ਵਾਸੀ ਇਸ ਪਾਵਨ ਸ਼ੋਭਾ ਯਾਤਰਾ ਵਿੱਚ ਆਪਣੀ ਹਾਜ਼ਰੀ ਲਗਾਉਣ ਵਾਸਤੇ ਹੁੰਮ-ਹੁਮਾਕੇ  ਪਹੁੰਚੋ ਅਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਭਗਵਾਨ ਵਾਲਮੀਕਿ ਸਭਾ ਵਲੋਂ ਸਾਰੇ ਕਸਬਿਆਂ ਅਤੇ ਪਿੰਡਾਂ ਦੀਆਂ ਸਭਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਸਾਲ ਕਰੋਨਾ ਮਹਾਂਮਾਰੀ ਦੇ ਕਾਰਨ ਆਪਣੇ-ਆਪਣੇ ਪਿੰਡਾਂ ਵਿੱਚ ਹੀ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਉਣ। ਇਸ ਬੈਠਕ ਦਾ ਸੰਚਾਲਨ ਜ਼ਿਲਾ ਮਹਾਂਮੰਤਰੀ ਵਿਨੋਦ ਹੰਸ ਨੇ ਬਾਖੂਬੀ ਨਿਭਾਇਆ।

ਇਸ ਮੌਕੇ ਮਨੋਜ ਕੈਨੇਡੀ ਜ਼ਿਲਾ ਪ੍ਰਧਾਨ, ਕੌਂਸਲਰ ਮੋਹਨ ਲਾਲ ਪਹਿਲਵਾਨ, ਤਰਸੇਮ ਲਾਲ ਹੰਸ, ਲਾਲ ਚੰਦ ਭੱਟੀ, ਵਿਨੋਦ ਹੰਸ, ਐਸ.ਐਮ.ਸਿਧੂ, ਹਰੀ ਰਾਮ ਰਹੇਲਾ, ਵਿਕਾਸ ਹੰਸ, ਰਿਸ਼ੂ ਆਦੀਆ, ਵਿਕਰਮ ਆਦਿਆ, ਹੰਸ ਰਾਜ ਹੰਸ, ਬਿਲਾ ਕੋਚ, ਵਿਕੀ ਗਿਲ, ਅਸ਼ੋਕ ਗਿਲ, ਹਰੀ ਰਾਮ ਆਦੀਆ,  ਗੁਰਚਰਨ ਸਿੰਘ ਗਿਲ, ਭਵਨੇਸ਼ ਕੁਮਾਰ, ਜੋਗਿੰਦਰ ਪਾਲ ਮੰਗੂ, ਦਰਸ਼ਨ ਸਿਧੂ, ਸੁਰਿੰਦਰ ਪਾਲ ਸ਼ੰਕਰ ਨਗਰ, ਵਿਪਨ ਗੱਬਰ ਰਿਸ਼ੀ ਨਗਰ, ਕਮਲ ਭੱਟੀ ਬਹਾਦਰਪੁਰ, ਗੋਪਾਲ ਲਾਲ ਪਾਲੋ ਭਗਤ ਨਗਰ, ਕਰਮਜੋਤ ਸਾਗਰ ਪ੍ਰਧਾਨ, ਰਵੀ ਬਲਬੀਰ ਕਲੋਨੀ, ਮਨਸਾ ਰਾਮ ਹੰਸ, ਰਾਹੁਲ ਆਦੀਆ, ਵਿਸ਼ਾਲ ਆਦੀਆ, ਸੁਰਿੰਦਰ ਗਰੇਵਾਲ, ਅਸ਼ਵਨੀ ਰਾਜੂ, ਲਵ ਰਿਸ਼ੀ ਨਗਰ, ਵਰਿੰਦਰ ਗਿਲ ਰਿਸ਼ੀ ਨਗਰ, ਰਜਤ ਆਦੀਆ, ਮਨੂ ਆਦੀਆ, ਸ਼ਾਲੂ ਬਹਾਦਰਪੁਰ, ਹਰੀਸ਼ ਮੱਟੂ, ਮਨੀਸ਼ ਹੰਸ, ਬਲਦੇਵ ਰਾਜ, ਪਰਸ਼ੋਤਮ ਸ਼ੋਤੀ, ਯਸ਼ਪਾਲ ਆਦੀਆ, ਵਰਿੰਦਰ ਆਦੀਆ, ਸ਼ਾਮ ਆਦੀਆ, ਮਾਸਟਰ ਬਲਵੀਰ, ਲੇਖ ਰਾਜ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here