ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਲਗਾਏ ਪੌਦੇ, ਜਾਗਰੂਕਤਾ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਅਭਿਆਨ ਤਹਿਤ ਵਿਸ਼ਵ ਵਿੱਚ ਵੱਧ ਰੀ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਪੌਦੇ ਲਗਾਏ ਗਏ ਅਤੇ ਇੱਕ ਜਾਗਰੂਕਤਾ ਕੈਂਪ ਲਗਾ ਕੇ ਵਾਤਾਵਰਣ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ।

Advertisements

ਇਸ ਮੌਕੇ ਉਹਨਾਂ ਦੇ ਨਾਲ ਡਾ. ਸੁਰਿੰਦਰ ਕੁਮਾਰ ਡੈਂਟਲ  ਸਰਜਨ, ਡਾ. ਕਰਤਾਰ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਮਨਜੀਤ ਸਿੰਘ, ਕ੍ਰਿਸ਼ਣਾ ਰਾਣੀ, ਦਿਲਬਾਗ ਸਿੰਘ, ਊਸ਼ਾ ਰਾਣੀ, ਪੀ8ਐਚ8ਸੀ8 ਦਾ ਸਟਾਫ਼ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਜਾਗਰੂਕਤਾ ਕੈਂਪ ਦੌਰਾਨ ਡਾ. ਓ.ਪੀ. ਗੋਜਰਾ ਨੇ ਆਖਿਆ ਕਿ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖਾਂ ਦੀ ਕਟਾਈ ਅੰਨ•ੇਵਾਹ ਕਰਨੀ ਸ਼ੁਰੂ ਕਰ ਦਿੱਤੀ ਜਿਸਦੀ ਮੁੜ ਪੂਰਤੀ ਨਾ ਹੋਣ ਕਾਰਣ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਕੁਦਰਤ ਨਾਲ ਦੋਸਤੀ ਤੇ ਪਿਆਰ ਹੀ ਸਾਡੀ ਹੋਂਦ, ਜੀਵਨ ਤੇ ਤੰਦਰੁਸਤੀ ਦਾ ਹੱਲ ਹੈ। ਸਾਨੂੰ ਸਾਰਿਆਂ ਨੂੰ ਆਪਣਾ ਜਨਮਦਿਨ, ਬੱਚਿਆਂ ਦਾ ਜਨਮਦਿਨ ਅਤੇ ਕੋਈ ਵੀ ਵਿਸ਼ੇਸ਼ ਦਿਨ ਇੱਕ ਰੁੱਖ ਲਗਾ ਕੇ ਮਨਾਉਣਾ ਚਾਹੀਦਾ ਹੈ।

ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਕਈ ਬੀਮਾਰੀਆਂ ਤੋਂ ਬਚਾਅ ਕਰਨ ਲਈ ਵੀ ਆਲੇ ਦੁਆਲੇ ਦੀ ਸਾਫ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈ। ਸਾਫ ਸਫਾਈ ਦੀ ਕਮੀ ਕਾਰਣ ਮੱਛਰ ਪੈਦਾ ਹੁੰਦਾ ਹੈ ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆਂ ਆਦਿ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਖੇਤਾਂ ਵਿੱਚ ਇਸਤੇਮਾਲ ਹੁੰਦੀਆਂ ਜਹਿਰਲੀਆਂ ਕੈਮੀਕਲ ਖਾਦਾਂ ਵੀ ਜਮੀਨ ਦੀ ਉਪਜਾਇਕਤਾ ਨਸ਼ਟ ਕਰਦੀਆਂ ਹਨ। ਇਸ ਵਿੱਚ ਉਗਾਏ ਜਾਣ ਵਾਲੇ ਖਾਦ ਪਦਾਰਥਾਂ ਦੇ ਸੇਵਨ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਜੇਕਰ ਹੁਣ ਵੀ ਇਸਤੇ ਰੋਕ ਨਾ ਲਗਾਈ ਗਈ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਉਹਨਾਂ ਨੌਜਵਾਨਾਂ ਨੂੰ ਇਸ ਵਿੱਚ ਅੱਗੇ ਆਉਣ ਅਤੇ ਆਪਣੀ ਨੈਤਿਕ ਜਿੰਮੇਦਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਇੱਕ ਪੌਦਾ ਜਰੂਰੀ ਲਗਾਉ ਲਈ ਅਪੀਲ ਕੀਤੀ। 

LEAVE A REPLY

Please enter your comment!
Please enter your name here