ਸ੍ਰੀ ਗੁਰੂ ਰਵਿਦਾਸ ਜੀ ਦਾ 491ਵਾਂ ਜੋਤੀ ਜੋਤ ਦਿਵਸ ਮਨਾਇਆ, ਵਿਧਾਇਕ ਡਾ. ਰਾਜ ਹੋਏ ਨਤਮਸਤਕ 

ਮਾਹਿਲਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸੰਤ ਬਾਬਾ ਹੀਰਾ ਦਾਸ ਜੀ ਮਹਾਰਾਜ ਉਦਾਸੀਨ ਨਾਂਗਿਆਂ ਦਾ ਡੇਰਾ ਸੱਚ ਖੰਡ ਪਿੰਡ ਡਾਂਡੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 491ਵਾਂ ਜੋਤੀ ਜੋਤ ਅਤੇ ਸੰਤ ਬਾਬਾ  ਨੰਦ ਦਾਸ ਮਹਾਰਾਜ ਜੀ ਦੀ64ਵੀਂ ਸਲਾਨਾ ਬਰਸੀ ਮੌਕੇ ਮਹਾਨ  ਸੰਤ ਸਮਾਗਮ  ਗੱਦੀ ਨਸ਼ੀਨ ਸੰਤ ਜਸਵਿੰਦਰ ਸਿੰਘ ਜੀ ਖਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਏ ਗਏ ਜਿਸ ਵਿੱਚ ਸਭ ਤੋਂ ਪਹਿਲਾਂ  ਸਵੇਰੇ 10 ਵਜੇ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ਾਂ ਤੇ ਪੰਜਾਬ ਦੇ ਮਸ਼ਹੂਰ ਰਾਗੀ, ਢਾਡੀ, ਕੀਰਤਨੀਏ ਅਤੇ ਕਥਾ ਵਾਚਕਾਂ ਵਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Advertisements

ਇਸ ਮੌਕੇ ਅਵਾਜ ਏ ਕੌਮ ਸੰਤ ਕ੍ਰਿਸ਼ਨ ਨਾਥ ਡੇਰਾ ਸੰਤ ਫੂਲ ਨਾਥ ਚਹੇੜੂ, ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਤਾਰਾ ਚੰਦ ਸੰਧਵਾਂ, ਸੰਤ ਰਾਮ ਕਿਸ਼ਨ ਜੀ, ਸੰਤ ਬੀਬੀ ਮੀਨਾ ਦੇਵੀ, ਸੰਤ ਦੇਸ ਰਾਜ ਗੋਬਿੰਦਪੁਰਾ ਫਗਵਾੜਾ, ਸੰਤ ਸਤਨਾਮ ਦਾਸ ਨਰੂੜ, ਸੰਤ ਜਸਵਿੰਦਰ ਪਾਲ ਪੰਡਵਾ, ਸੰਤ ਬੇਲਾ ਦਾਸ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੰਤ ਸਤਨਾਮ ਦਾਸ ਖੰਨੀ, ਸੰਤ ਦਿਨੇਸ਼ ਗਿਰ, ਸੰਤ ਟਹਿਲ ਨਾਥ, ਸੰਤ ਕਪੂਰ ਦਾਸ, ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਹਰੀ ਉਮ ਮਾਹਿਲਪੁਰ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਪੰਨਾ ਲਾਲ, ਸੰਤ ਗੁਰਮੇਲ ਰਾਮ, ਸੰਤ ਸ਼ਾਮ ਲਾਲ ਝੰਡੇਰ ਖੁਰਦ, ਸੰਤ ਗੁਰਮੀਤ ਰਾਮ, ਸੰਤ ਸੁਖਦੇਵ ਸਿੰਘ, ਜਥੇਦਾਰ ਦਲਜੀਤ ਸਿੰਘ ਸੋਢੀ, ਬਾਲ ਕਿਸ਼ਨ, ਬਾਬਾ ਅਜਮੇਰ ਸਿੰਘ ਸਮੇਤ ਸੁਸਾਇਟੀ ਦੇ ਮਹਾਂਪੁਰਸ਼ਾਂ ਨੇ ਸੰਗਤ ਨਾਲ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਰਾਮ ਸਰੂਪ ਭੱਟੀ, ਸੰਤ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਰਾਹੋਂ ਵਾਲੀਆਂ ਬੀਬੀਆਂ ਦੇ ਜਥੇ ਵਲੋਂ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।

ਸਮਾਗਮ ਵਿੱਚ ਹਲਕਾ ਵਿਧਾਇਕ ਡਾ. ਰਾਜ ਕੁਮਾਰ ਵਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਸੰਤ ਬਾਬਾ ਨੰਦ ਦਾਸ ਮਹਾਰਾਜ ਜੀ ਦੀਆਂ ਕਲਿਆਣਕਾਰੀ ਸਿਖਿਆਵਾਂ ਤੇ ਚੱਲਣ ਲਈ ਕਿਹਾ। ਇਸ ਮੌਕੇ ਵੈਦ ਪਰਦੀਪ ਦਾਸ, ਰਾਜ ਰਾਣੀ, ਸਰਪੰਚ ਗੁਰਬਖਸ਼ ਸਿੰਘ, ਅਵਤਾਰ ਸਿੰਘ, ਪੰਚ ਨਿਰਮਲ ਕੌਰ, ਪੰਚ ਪਰਮਜੀਤ ਕੌਰ, ਪੰਚ ਧਰਮ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਗੁਰਮੇਲ ਸਿੰਘ, ਮਨਦੀਪ ਕੌਰ, ਦੀਕਸ਼ਾ, ਮੋਹਨ ਦਾਸ, ਸਰੋਜ, ਪਰਮਜੀਤ ਸਿੰਘ, ਗੁਰਨਾਮ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਜੁਗਿੰਦਰ ਸਿੰਘ, ਦਵਿੰਦਰ ਸਿੰਘ, ਬਾਵਾ ਸਿੰਘ, ਮਹਿੰਦਰ ਕੌਰ, ਲੈਂਬਰ ਸਿੰਘ, ਨਰਿੰਦਰ ਕੌਰ, ਦਰਸ਼ਨ ਕੌਰ, ਪਲਵਿੰਦਰ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਪਰਕਾਸ਼ ਕੌਰ, ਦਵਿੰਦਰ ਕੌਰ, ਜਸਮੀਨ, ਦਮਨਵੀਰ, ਦਵਿੰਦਰ ਕੌਰ, ਦਲਜੀਤ ਕੌਰ, ਹਰਭਜਨ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ, ਪਿਆਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਸਮੇਤ ਸੰਗਤਾਂ ਹਾਜਰ ਸਨ। ਇਸ ਮੌਕੇ ਬਾਬਾ ਪ੍ਰੇਮ ਦਾਸ ਸੇਵਕ ਜਥਾ ਰਹੱਲੀ ਵਲੋਂ ਜੋੜਿਆਂ ਦੀ ਸੇਵਾ ਕੀਤੀ ਗਈ।  ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੋੜਿਆਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੇ ਅੰਤ ਵਿੱਚ ਸੰਤ ਜਸਵਿੰਦਰ ਸਿੰਘ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 

LEAVE A REPLY

Please enter your comment!
Please enter your name here