ਪਾਣੀ ਦੀ ਦੁਰਵਰਤੋਂ ਕਰ ਰਹੇ 3 ਵਿਅਕਤੀਆਂ ਦੀਆਂ ਪਾਇਪਾਂ ਕਬਜੇ ਵਿਚ ਲਈਆਂ

ਹੁਸ਼ਿਆਰਪੁਰ (ਦ ਸੱਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ-ਵਰਤੋਂ ਦੀ ਰੋਕਥਾਮ ਲਈ ਵਾਟਰ ਸੱਪਲਾਈ ਜੇ.ਈ ਅਸ਼ਵਨੀ ਸ਼ਰਮਾ, ਸੁਪਰਡੰਟ ਗੁਰਮੇਲ ਸਿੰਘ, ਇੰਸਪੈਕਟਰ ਮੁਕੁਲ ਕੇਸਰ, ਅਮਨਦੀਪ ਸੈਣੀ ਅਤੇ ਪ੍ਰਦੀਪ ਕੁਮਾਰ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਮਾਲ ਰੋਡ, ਕ੍ਰਿਸ਼ਨਾ ਨਗਰ, ਹਰੀ ਨਗਰ, ਬਾਲ ਕ੍ਰਿਸ਼ਨ ਰੋਡ, ਵਕੀਲਾਂ ਬਜਾਰ ਅਤੇ ਸ਼ਹਿਰ ਦੇ ਮੁੱਖ ਮੁੱਹਲਿਆਂ ਵਿੱਚ ਚੈਕਿੰਗ ਕੀਤੀ ਅਤੇ ਮੌਕੇ ਤੇ ਪੀਣ ਵਾਲੇ ਪਾਣੀ ਦੀ ਦੁਰ ਵਰਤੋਂ ਕਰ ਰਹੇ 3 ਵਿਅਕਤੀਆਂ ਦੀਆਂ ਪਾਣੀ ਵਾਲੀਆਂ ਪਾਇਪਾਂ ਕਬਜੇ ਵਿਚ ਲਈਆਂ।

Advertisements

ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਸ਼ਹਿਰ ਨਿਵਾਸੀਆਂ ਨੂੰ ਕਿਹਾ ਕਿ ਪੀਣ ਵਾਲੇ ਪਾਣੀ ਦੀ ਦੁਰ-ਵਰਤੋਂ ਨਾ ਕਰਨ ਅਤੇ ਇਸ ਦੀ ਸੰਯਮ ਨਾਲ ਵਰਤੋਂ ਕਰਨ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਪਾਣੀ ਦੀ ਦੁਰ-ਵਰਤੋਂ ਰੋਕਣ ਲਈ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਨਜਾਇਜ ਵਰਤੋ ਕਰਨ ਵਾਲੇ ਲੋਕਾਂ ਦੀਆਂ ਪਾਈਪਾਂ ਕਬਜੇ ਵਿੱਚ ਲੈ ਕੇ ਜੁਰਮਾਨੇ ਵੀ ਕੀਤੇ ਜਾਣਗੇ। 

LEAVE A REPLY

Please enter your comment!
Please enter your name here