ਮੁਹਿਮ ਅਧੀਨ 20 ਤੋਂ 22 ਸਤੰਬਰ ਤੱਕ ਕੀਤਾ ਜਾਵੇਗਾ ਮਾਈਗ੍ਰੇਟਰੀ ਪਲੱਸ ਪੋਲੀਉ ਰਾਊਡ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੱਲਸ ਪੋਲੀਉ ਮੁਹਿੰਮ ਅਧੀਨ 20 ਤੋਂ 22 ਸਤੰਬਰ ਤੱਕ ਮਾਈਗ੍ਰੇਟਰੀ ਪੱਲਸ ਪੋਲੀਉ ਰਾਊਡ ਕੀਤਾ ਜਾ ਰਿਹਾ ਹੈ,  ਜਿਸ ਦੌਰਾਨ ਪ੍ਰਵਾਸੀਆਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵੱਲੋ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਐਲਾਨ ਦਿੱਤਾ ਗਿਆ ਹੈ, ਪਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਅਜੇ ਵੀ ਪੋਲੀਉ ਵਾਇਰਸ ਦੇ ਕੇਸ ਮਿਲ ਰਹੇ ਹਨ, ਜਿਸ ਕਰਕੇ ਭਾਰਤ ਨੂੰ ਇਹਨਾਂ ਦੇਸ਼ਾਂ ਤੋ ਖਤਰਾਂ ਬਣਿਆ ਰਹਿੰਦਾ ਹੈ ।

Advertisements

ਇਸ ਸਥਿਤੀ ਦੇ ਮੱਦੇ ਨਜਰ ਭਾਰਤ ਦਾ ਪੋਲੀਉ ਮੁੱਕਤ ਰੁਤਬਾ ਬਰਕਾਰ ਰੱਖਣ ਲਈ ਸਾਨੂੰ ਸਾਰਿਆ ਨੂੰ ਇਸ ਪੋਲੀਉ ਰਾਊਡ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ । ਡਾ. ਜੀਐਸ. ਕਪੂਰ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਮਾਈਗ੍ਰਟੇਰੀ ਪੋਲੀਉ ਰਾਊਡ ਦੋਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਤਿੰਨੋ ਦਿਨ ਘਰ ਘਰ ਜਾ ਕੇ ਪ੍ਰਵਾਸੀਆਂ ਦੇ ਬੱਚਿਆ ਨੂੰ ਪੋਲੀਉ ਬੂੰਦਾ ਪਿਲਾਉਣਗੀਆਂ । ਉਹਨਾਂ ਲੋਕਾਂ ਨੂਂ ਅਪੀਲ ਕੀਤੀ ਕੋਵਿਡ ਮਹਾਂਮਾਰੀ ਦੋਰਾਨ ਬੱਚਿਆ ਦੀ ਸੁਰੱਖਿਅਤ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਕੇ ਪੋਲੀਊ ਵਾਇਰਸ ਤੋਂ ਬਚਾਉਣਾ ਚਾਹੀਦਾ ਹੈ ਅਤੇ ਘਰ ਆਈਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ।

LEAVE A REPLY

Please enter your comment!
Please enter your name here