
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੇਵਾ ਮੁੱਕਤ ਨਗਰ ਨਿਗਮ ਕਰਮਚਾਰੀ ਯੂਨੀਅਨ, ਨਗਰ ਨਿਗਮ ਹੁਸ਼ਿਆਰਪੁਰ ਦੀ ਮਹਿਨਾਵਾਰ ਮੀਟੀੰਗ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਮੁਦਿਆਂ ਤੇ ਵਿਚਾਰ ਕੀਤਾ ਗਿਆ। ਸਰਪਰਸਤ ਸੰਜੀਵ ਅਰੋੜਾ, ਵਾਈਸ ਪ੍ਰਧਾਨ ਜ਼ੋਗਿੰਦਰ ਪਾਲ ਅਦੀਆ ਅਸ਼ਵਨੀ ਸ਼ਰਮਾ, ਸੰਜੀਵ ਥਾਪਰ ਵੱਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ। ਇਸ ਵਿੱਚ ਕੁਲਵੰਤ ਸਿੰਘ ਸੈਣੀ ਚੇਅਰਮੈਨ ਵੱਲੋਂ ਦਫਤਰ ਨਗਰ ਨਿਗਮ ਦੇ ਆਫਿਸਰ ਅਤੇ ਮੁਲਾਜਮਾਂ ਵੱਲੋਂ ਜਿਹੜੇ ਉਹਨਾਂ ਦੇ ਵੱਧੇ ਹੋਏ ਪੈਸੇ ਅਪ੍ਰੈਲ ਵਿੱਚ ਮਿਲਨੇ ਸਨ ਉਹ ਮਿਲ ਗਏ ਹਨ।

ਇਸ ਵਿੱਚ ਕੁਲਵੰਤ ਸਿੰਘ ਸੈਣੀ ਵੱਲੋਂ ਜਿਥੇ ਨਗਰ ਨਿਗਮ ਹੁਸ਼ਿਆਰਪੁਰ ਦੇ ਅਫਸਰਾਂ ਦਾ ਧੰਨਵਾਦ ਕੀਤਾ। ਉੱਥੇ ਜੋ ਮੁਲਾਜਮ ਸਾਝੇਂ ਫਰੰਟ ਦੀ ਰੈਲੀ ਵਿੱਚ 10 ਅਕਤੂਬਰ ਨੂੰ ਸੰਗਰੂਰ ਵਿਖੇ ਜਸਵੰਤ ਸਿੰਘ ਏ.ਡੀ.ਐਫ.ਊ, ਕੇਵਲ ਲਾਲ ਹੀਰ ਦੀ ਰਹਿਨੂਮਾਈ ਹੇਠ ਗਏ ਸਨ, ਉਹਨਾਂ ਦਾ ਵੀ ਧੰਨਵਾਦ ਕੀਤਾ। ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁਦਿੱਆਂ ਤੋਂ ਭਟਕ ਗਈ ਹੈ ਅਤੇ ਮਾਣਯੋਗ ਹਾਈ ਕੋਰਟ ਨੂੰ ਵੀ ਡੀ.ਏ ਦੇ ਮੁਦੇ ਵਿਚ ਗੁਮਰਾਹ ਕਰ ਰਹੀ ਹੈ, ਇਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਇਹ ਸਰਕਾਰ ਨੂੰ 0 ਸੀਟ ਦੇ ਕੇ ਚਲਦਾ ਕਰੋ। ਜ਼ੋ ਲੋਗ ਇਹਨਾਂ ਦੇ ਗੁਣ ਗਾ ਰਹੇ ਹਨ ਉਹਨਾਂ ਨੂੰ ਪਤਾ ਨਹੀ ਇਹ ਜੋ ਕੁੱਝ ਦੇ ਰਹੇ ਹਨ ਉਹ ਸਾਡੇ ਹੀ ਪੈਸੇ ਹਨ ਸਰਕਾਰਾਂ ਦੇ ਖਾਤੇ ਦੇ ਨਹੀ। ਇਸ ਮੀਟਿੰਗ ਵਿੱਚ ਨਰੇਸ਼ ਕੁਮਾਰ ਡਰਾਇਵਰ, ਸੁਰਜੀਤ ਬਹਿਲ, ਦਸ਼ਰਤ ਲਾਲ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਮ ਕੁਮਾਰ , ਬੋਧ ਰਾਜ, ਨਰੇਸ਼ ਕੁਮਾਰ ਟੈਕਨੀਸ਼ੀਅਨ, ਦਰਸ਼ਨ ਸਿੰਘ, ਹਰੀਸ਼ ਕੁਮਾਰ ਜੇ.ਈ, ਸੁਰਜੀਤ ਕੁਮਾਰ ਜੇ.ਈ, ਅਸ਼ਵਨੀ ਕੁਮਾਰ ਜੇ.ਈ, ਰਮੇਸ਼ ਕੁਮਾਰ ਫਾਈਰਮੈਨ, ਮੋਹਨ ਸਿੰਘ ਟੈਕਨੀਸ਼ੀਅਨ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਵਿਜੇ ਕੁਮਾਰ ਸਫਾਈ ਸੇਵਕ ਅਤੇ ਜ਼ਸਵੰਤ ਸਿੰਘ ਫਾਇਰ ਅਫਸਰ ਉਚੇਚੇ ਤੌਰ ਤੇ ਪਹੁੰਚੇ।












