ਜੰਗਲਾਤ ਅਧਿਕਾਰੀਆਂ ਦੀ ਮਿਲੀਭਗਤ ਨਾਲ ਘਾਹ-ਬਗੜ ਦੀ ਬੋਲੀ ‘ਚ ਲੱਖਾਂ ਦਾ ਘਪਲਾ, ਕਰਵਾਈ ਜਾਵੇ ਜਾਂਚ: ਝਮਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪਿੰਡ ਨਾਰਾ ਦਫ਼ਾ 5 ਜੰਗਲਾਤ ਵਿਭਾਗ ਵੱਲੋਂ ਘਾਹ-ਬਗੜ ਦੀ ਬੋਲੀ ਸਮੇਂ ਠੇਕੇਦਾਰਾਂ ਨੂੰ ਇਤਲਾਹ ਦਿਤੇ ਬਿਨਾ ਰੇਂਜ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਘੱਟ ਰੇਟ ਤੇ ਬੋਲੀ ਤੋੜ ਦਿਤੀ ਹੈ। ਹਲਕਾ ਹੁਸ਼ਿਆਰਪੁਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕਿਹਾ ਕਿ ਪਿਛਲੇ ਸਾਲ 2 ਲੱਖ 86 ਹਜ਼ਾਰ ‘ਚ ਜੰਗਲ ਦੀ ਨਿਲਾਮੀ/ਬੋਲੀ ਹੋਈ ਸੀ। ਲੇਕਿਨ ਇਸ ਵਾਰ ਮਿਤੀ 29 ਜੂਨ ਨੂੰ 2 ਲੱਖ 1 ਹਜ਼ਾਰ ਵਿਚ ਹੀ ਮਿਲੀ ਭਗਤ ਨਾਲ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਦਿਤੀ ਹੈ। ਇਹ ਠੇਕੇਦਾਰ ਪਹਿਲਾਂ ਹੀ ਖੈਰਾਂ ਦੀ ਚੋਰੀ ਦਾ 40,000 ਜੁਰਮਾਨਾ ਭਰ ਚੁੱਕਾ ਹੈ।

Advertisements

ਡਿਫਾਲਟਰ ਵਿਅਕਤੀ ਨੂੰ ਜੰਗਲ ਨਹੀ ਦਿੱਤਾ ਜਾ ਸਕਦਾ। ਕਾਨੂੰਨ ਅਨੁਸਾਰ ਘੱਟ ਰੇਟ ਤੇ ਅਗਰ ਕਿਸੇ ਵਿਅਕਤੀ ਨੂੰ ਦੇਣਾ ਹੈ ਤਾਂ ਤੀਜੀ ਬੋਲੀ ਤੇ ਦਿੱਤਾ ਜਾ ਸਕਦਾ ਹੈ, ਉਹ ਵੀ ਡਿਫਾਲਟਰ ਨੂੰ ਨਹੀ ਸਹੀ ਵਿਅਕਤੀ/ਠੇਕੇਦਾਰ ਨੂੰ ਦਿਤਾ ਜਾ ਸਕਦਾ ਹੈ। ਸ. ਝਮਟ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਬੋਲੀ ਨੂੰ ਕੈਂਸਲ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਦੁਬਾਰਾ ਬੋਲੀ ਕਰਵਾ ਕੇ ਸਰਕਾਰ ਨੂੰ ਲੱਗ ਰਹੇ ਲੱਖਾਂ ਦੇ ਚੂਨੇ ਤੋਂ ਬਚਾਇਆ ਜਾਵੇ। ਸ. ਝਮਟ ਨੇ ਕਿਹਾ ਕਿ ਹੋਰ ਠੇਕੇਦਾਰ ਵੱਧ ਬੋਲੀ ਦੇਣ ਲਈ ਤਿਆਰ ਹਨ। ਇਸ ਮੌਕੇ ਇੰਜ: ਮਹਿੰਦਰ ਸਿੰਘ, ਦਲਜੀਤ ਰਾਏ, ਸੁਖਦੇਵ ਸਿੰਘ ਬਿੱਟਾ, ਗਿਆਨ ਚੰਦ ਨਾਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here