ਹਾਰਟਾ ਬਡਲਾ ਵਿਖੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਸੰਦੀਪ ਖਰਬੰਦਾ ਐਸ.ਐਮ.ਓ ਹਾਰਟਾ ਬਡਲਾ ਦੀ ਅਗਵਾਈ ਵਿੱਚ ਸੀ.ਐਚ.ਸੀ. ਹਾਰਟਾ ਬਡਲਾ ਵਿਖੇ ਡੇਂਗੂ ਬੁਖਾਰ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪੀ.ਐਚ.ਸੀ ਦੇ ਫੀਲਡ ਸਟਾਫ ਨੇ ਭਾਗ ਲਿਆ। ਇਸ ਮੌਕੇ ਡਾ. ਖਰਬੰਦਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਏਰੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।

Advertisements

ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਇਸ ਬੁਖਾਰ ਦੇ ਮੁੱਖ ਲੱਛਣ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ, ਚਮੜੀ ਤੇ ਦਾਣੇ ਆਦਿ ਹੁੰਦੇ ਹਨ। ਮੱਛਰ ਦੇ ਕੱਟਣ ਤੋਂ ਬਚਾਓ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।

ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਡੇਂਗੂ ਬੁਖਾਰ ਹੋਣ ਤੇ ਐਸਪਰੀਨ ਅਤੇ ਬਰੁਫਿਨ ਨਾ ਲਵੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਹੀ ਲਵੋਂ। ਇਸ ਮੇਕੇ ਡਾ. ਮਨਦੀਪ ਸਿੰਘ, ਮੁਲਖ ਰਾਜ ਬੀ.ਈ.ਈ., ਸਤਪਾਲ ਸਿੰਘ, ਗੁਰਮੇਲ ਸਿੰਘ, ਦਲਜੀਤ ਸਿੰਘ ਹਾਜਰ ਸਨ। 

LEAVE A REPLY

Please enter your comment!
Please enter your name here