ਨੇਤਰਦਾਨ ਸੰਸਥਾ ਨੇ ਨੇਤਰਹੀਣ ਨੂੰ ਅੱਖ ਲਗਾ ਕੇ ਦਿੱਤੀ ਨਵੀਂ ਰੋਸ਼ਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨੇਤਰਦਾਨ ਸੰਸਥਾਂ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪਿੰਡ ਕੰਧਾਲਾ ਜੱਟਾਂ ਦੇ ਵਾਸੀ ਚਰਨਜੀਤ ਸਿੰਘ ਜੋ ਕਿ ਪੁਤਲੀ ਦੇ ਅੰਨੇਪਨ ਦੇ ਸ਼ਿਕਾਰ ਸਨ,  ਦਾ ਸਫਲਤਾਪੂਰਵਕ ਆਪ੍ਰੇਸ਼ਨ ਪੁਨਰਜੋਤ ਆਈ ਬੈਂਕ ਲੁਧਿਆਣਾ ਵਿਖੇ ਡਾ. ਰਮੇਸ਼ ਕੁਮਾਰ ਜੀ ਵਲੋਂ ਕੀਤਾ ਗਿਆ।ਇਸ ਨੇਤਰਦਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਪਿੰਡ ਵਾਸੀਆਂ ਵਲੋਂ ਇੱਕ ਸਮਾਗਮ ਕੀਤਾ ਗਿਆ।ਇਸ ਮੌਕੇ ਤੇ ਇਕੱਤਰ ਹੋਏ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋ.ਬਹਾਦਰ ਸਿੰਘ ਸੁਨੇਤ ਅਤੇ ਐੱਸ ਐਮ ਓ ਸਿਵਲ ਹਸਪਤਾਲ ਟਾਂਡਾ ਡਾ. ਕੇਵਲ ਸਿੰਘ ਨੇ ਨੇਤਰਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

Advertisements

ਇਸ ਮੌਕੇ ਤੇ ਨੇਤਰਦਾਨ ਸੰਸਥਾ ਦੇ ਮੈਂਬਰ ਇਜ. ਜਸਵੀਰ ਸਿੰਘ, ਹਰਭਜਨ ਸਿੰਘ, ਮਨਮੋਹਣ ਸਿੰਘ ਅਤੇ ਨੇਤਰਦਾਨ ਸੰਸਥਾ ਟਾਂਡਾ ਦੇ ਇੰਚਾਰਜ ਭਾਈ ਵਰਿੰਦਰ ਸਿੰਘ ਮਸੀਤੀ ਹਾਜਰ ਸਨ।ਇਹ ਸਮਾਗਮ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਗੁਰਵਿੰਦਰ ਕੌਰ ਜੀ ਵਲੋਂ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਹੀਰ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ।ਸਮਾਗਮ ਦੇ ਅਖੀਰ ਵਿੱਚ ਪਿੰਡ ਦੀ ਪੰਚਾਇਤ ਵਲੋਂ ਨੇਤਰਦਾਨ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨੇਤਰਦਾਨ ਸੰਸਥਾ ਦੇ ਸਹਿਯੋਗ ਦਾ ਪ੍ਰਣ ਲਿਆ ਗਿਆ।

ਇਸ ਮੌਕੇ ਤੇ ਪੰਚਾਇਤ ਮੈਂਬਰ ਪੂਰਨ ਸਿੰਘ, ਸਰਵਣ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਮੰਗਲਜੀਤ ਸਿੰਘ, ਸੰਦੀਪ ਕੌਰ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here