ਪਾਵਰਕਾਮ ਅਧਿਕਾਰੀਆਂ ਨੇ 66 ਕੇ.ਵੀ. ਲਾਈਨਾਂ ਦੇ ਹੇਠਾਂ ਅਤੇ 18 ਮੀਟਰ ਘੇਰੇ ਦੇ ਅੰਦਰ ਬੂਟੇ ਨਾਂ ਲਗਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਅਧਿਕਾਰੀਆਂ ਨੇ ਪੇਂਡੂ ਪੰਚਾਇਤਾਂ, ਸਰਕਾਰ ਤੇ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਹ ਬੂਟੇ 66 ਕੇ.ਵੀ. ਲਾਈਨਾਂ ਹੇਠਾਂ ਅਤੇ ਲਾਈਨਾਂ ਦੇ 18 ਮੀਟਰ ਘੇਰੇ ਅੰਦਰ ਨਾ ਲਗਾਉਣ ਦੀ ਅਪੀਲ ਕੀਤੀ ਹੈ।

Advertisements

ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਟੀ.ਐਲ. ਮੈਂਟੀਨੈਂਸ ਦੇ ਸਹਾਇਕ ਇੰਜੀਨੀਅਰ ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੰਚਾਇਤਾ, ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਕੁਝ ਥਾਂਵੇ ਸਾਹਮਣੇ ਆਇਆ ਹੈ ਕਿ ਇਹ ਬੂਟੇ ਸਾਂਝੀਆਂ ਥਾਵਾਂ ‘ਤੇ 66 ਕੇ.ਵੀ. ਹਾਈਟੈਂਸ਼ਨ ਟਰਾਂਸਮੀਸ਼ਨ ਲਾਈਨਾਂ ਦੇ ਹੇਠਾਂ ਜਾਂ 18 ਮੀਟਰ ਦੇ ਘੇਰੇ ਅੰਦਰ ਲਗਾਏ ਜਾ ਰਹੇ ਹਨ। ਅਜਿਹਾ ਕਰਨਾ ਜਿੱਥੇ ਹਾਦਸਿਆਂ ਦਾ ਕਾਰਨ ਬਣਦਾ ਹੈ, ਉੱਥੇ ਹੀ ਇਹ ਬਿਜਲੀ ਐਕਟ 1956 ਦੀ ਉਲੰਘਣਾ ਹੈ।

ਇਸ ਐਕਟ ਅਧੀਨ 66 ਕੇ.ਵੀ. ਹਾਈਟੈਂਸ਼ਨ ਲਾਈਨਾਂ ਦੇ ਹੇਠਾਂ ਜਾਂ 18 ਮੀਟਰ ਦੇ ਘੇਰੇ ਅੰਦਰ ਉਸਾਰੀ ਕਰਨਾ, ਮਿੱਟੀ ਚੁੱਕਣ, ਭਰਤੀ ਪਾਉਣ ਤੇ ਦਰੱਖਤ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ। ਇਸ ਸਬੰਧੀ ਬਕਾਇਦਾ ਜਨਤਕ ਨੋਟਿਸ ਵੀ ਪਾਵਰਕਾਮ ਵਲੋਂ ਵੱਖ ਵੱਖ ਅਖਬਾਰਾਂ ਰਾਹੀਂ ਆਮ ਜਨਤਾ ਦੀ ਸੂਚਨਾ ਲਈ ਦਿੱਤੇ ਗਏ ਹਨ। ਉਹਨਾਂ ਪੰਚਾਇਤਾਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਬੂਟੇ ਲਗਾਉਣ ਮੌਕੇ ਲਾਈਨਾਂ ਦੇ ਹੇਠਾਂ ਜਾਂ ਘੇਰੇ ਅੰਦਰ ਬਣਦੀ ਦੂਰੀ ਹਰ ਹੀਲੇ ਯਕੀਨੀ  ਬਣਾਉਣ।

LEAVE A REPLY

Please enter your comment!
Please enter your name here