ਨਿਗਮ ਟੀਮ ਨੇ ਚੈਕਿੰਗ ਦੌਰਾਣ ਕਬਜ਼ੇ ਵਿੱਚ ਲਏ 1.25 ਕੁਇੰਟਲ ਪਾਬੰਦੀਸ਼ੁਦਾ ਲਿਫਾਫ਼ੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਦੀ ਚੈਕਿੰਗ ਕੀਤੀ ਅਤੇ 1.25 ਕੁਇੰਟਲ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਕਬਜ਼ੇ ਵਿੱਚ ਲਏ।

Advertisements

ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਗਈ ਟੀਮ ਜਿਸ ਵਿਚ ਇੰਸਪੈਕਟਰ ਜ਼ਸਵੀਰ ਸਿੰਘ, ਗਣੇਸ਼ ਸੂਦ, ਸੰਜੀਵ ਸ਼ਰਮਾ, ਅਮਨਦੀਪ ਸੈਣੀ, ਅਨਮੋਲ, ਬਲਵਿੰਦਰ ਗਾਂਧੀ ਅਤੇ ਪ੍ਰਦੀਪ ਕੁਮਾਰ ਵੀ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਪਹਾੜੀ ਕਟਰਾ, ਭੰਗੀ ਚੌਅ ਸੜਕ, ਸਬੱਜੀ ਮੰਡੀ ਅਤੇ ਗਊਸ਼ਾਲਾ ਬਜਾਰ ਦਾ ਦੌਰਾ ਕੀਤਾ ਅਤੇ ਵੱਖ-ਵੱਖ ਦੁਕਾਨਾਂ ਤੋਂ ਲੱਗਭੱਗ 1.25 ਕੁਇੰਟਲ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਕਬਜ਼ੇ ਵਿੱਚ ਲਏੇ।

ਉਹਨਾਂ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾਂ ਕਰਨ। ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਮੌਕੇ ਤੇ ਹੀ ਜੁਮਰਾਨੇ ਕੀਤੇ ਜਾਣਗੇ। ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਨਾਂ ਕਰਨ ਅਤੇ ਸ਼ਹਿਰ ਵਾਸੀ ਤੇ ਦੁਕਾਨਦਾਰ ਪ੍ਰਦੂਸ਼ਣ ਰਹਿਤ ਲਿਫਾਫੇ ਅਤੇ ਥੈਲਿਆਂ ਦੀ ਹੀ ਵਰਤੋਂ ਕਰਨ।

LEAVE A REPLY

Please enter your comment!
Please enter your name here