ਪੇਰੇਂਟਸ ਐਸੋਸੀਏਸ਼ਨ ਨੇ ਸੈਂਟ ਜੋਸੇਫ ਸਕੂਲ ਦੇ ਖਿਲਾਫ ਕੀਤਾ ਰੋਸ਼ ਧਰਨਾ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਹੁਸ਼ਿਆਰਪੁਰ ਵਿਖੇ ਸੈਂਟ ਜੋਸੇਫ ਕਾਨ੍ਵੇੰਟ ਸਕੂਲ ਰਾਮ ਕਾਲੋਨੀ ਕੈੰਪ ਦੀ ਪੇਰੇਂਟਸ ਐਸੋਸੀਏਸ਼ਨ ਵਲੋਂ ਪ੍ਰਧਾਨ ਹਰਜੀਤ ਸਿੰਘ ਮਠਾਰੂ ਦੀ ਅਗਵਾਈ ਵਿਚ ਮਿੰਨੀ ਸਕੱਤਰੇਤ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਮਠਾਰੂ ਨੇ ਕਿਹਾ ਕਿ ਪਿਛਲੇ ਸਾਲ ਤੋਂ ਜਿਵੇਂ ਸਾਰੇ ਹੀ ਜਾਣਦੇ ਹਨ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਸਾਰੇ ਲੋਕਾਂ ਦੇ ਕੰਮ ਕਰ ਠੱਪ ਹੋਏ ਨੇ ਤੇ ਇਹੋ ਜਿਹੇ ਮੌਕੇ ਜਿਹੜੇ ਇਹ ਮਿਸ਼ਨਰੀ ਸਕੂਲ ਆਪਣੇ ਆਪ ਨੂੰ ਸਮਾਜ ਦੀ ਸੇਵਾ ਦਾ ਸਤੰਭ ਦੱਸਦੇ ਨੇ ਉਹ ਅਸਲ ਵਿਚ ਪੱਥਰ ਦਿੱਲ ਸੰਸਥਾਵਾਂ ਹਨ ਇਸ ਭਿਆਨਕ ਮਹਾਮਾਰੀ ਮੌਕੇ ਹਰ ਗੈਰ ਸਰਕਾਰੀ ਸਕੂਲ ਮਾਪਿਆਂ ਨੂੰ ਜਿਥੇ ਮਹੀਨਾਵਾਰ ਫੀਸਾਂ ਵਿਚ ਰਿਆਇਤਾਂ ਦੇ ਨਾਲ ਨਾਲ ਸਲਾਨਾ ਖਰਚਿਆਂ ਚ ਵੀ ਰਿਆਇਤਾਂ ਦੇ ਰਹੇ ਹਨ

Advertisements

ਇਸਦੇ ਉਲਟ ਸੈਂਟ ਜੋਸੇਫ ਸਕੂਲ ਨੇ ਇਸ ਨਵੇਂ ਸੈਸ਼ਨ ਵਿਚ ਫੀਸਾਂ ਵਿਚ ਵਾਧਾ ਕਰਨ ਦੇ ਨਾਲ ਨਾਲ ਮੌਜੂਦਾ ਸਾਲ ਅਤੇ ਪਿੱਛਲੇ ਸਾਲ ਦੇ ਸਲਾਨਾ ਖਰਚੇ ਵੀ ਮੰਗਣੇ ਸ਼ੁਰੂ ਕਰ ਦਿੱਤੇ ਸਨਉਹ ਵੀ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਅਧਿਆਪਕਾਂ ਦੇ ਮਾਧਿਅਮ ਰਹੀ ਦਬਾਅ ਪਾਉਣਾ ਸ਼੍ਰੁਰੂ ਕੀਤਾ ਕਿ ਫੀਸਾਂ ਜਮਾ ਕਰਵਾ ਦਿਓ ਨਹੀਂ ਤੇ ਤੁਹਾਨੂੰ ਔਨਲਾਈਨ ਕਲਾਸਾਂ ਵਿਚੋਂ ਬਾਹਰ ਕੱਢ ਦਿਤਾ ਜਾਵੇਗਾ ਇਸਦੇ ਨਾਲ ਹੀ ਕੋਰੋਨਾ ਕਰ ਕ ਜਿਥੇ ਵੱਢੇ ਵੱਢੇ ਸਮਾਗਮ ਰੱਦ ਹੋ ਰਹੇ ਨੇ ਓਥੇ ਸਕੂਲ ਨੇ ਆਪਣੀ ਗੋਲਡਨ ਜੁਬਲੀ ਪ੍ਰੋਗਰਾਮ ਮਨਾਉਣ ਲਈ ਮਾਪਿਆਂ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿਤੇ ਹਨ ਜਿਸ ਦੀਆਂ ਤਿਆਰੀਆਂ ਦੀ ਆੜ ਵਿਚ ਮਾਪਿਆਂ ਉੱਪਰ ਇੱਕ ਹੋਰ ਵਾਧੂ ਖਰਚੇ ਦੇ ਬੋਝ ਪਵੇਗਾ ਇਸ ਮੌਕੇ ਮਠਾਰੂ ਤੋਂ ਇਲਾਵਾ ਗੁਰਮਿੰਦਰ ਕੈਂਡੋਵਾਲ, ਰੁਪਿਂਦਰਜੋਤ ਸਿੰਘ, ਮੈਡਮ ਅਰਚਨਾ ਸ਼ਰਮਾ, ਮੈਡਮ ਬਿੰਦੂ ਸੂਦ, ਐਡਵੋਕੇਟ ਵਿਸ਼ਾਲ ਸ਼ਰਮਾ, ਵਿਪਨ ਸੂਦ, ਜਸਪਾਲ ਚੇਚੀ ਅਤੇ ਸੰਦੀਪ ਸੈਣੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕ ਅਗਰ ਸਕੂਲ ਪ੍ਰਬੰਧਕਾਂ ਵਲੋਂ ਮੰਗਾ ਨਾ ਮਨੀਆਂ ਗਈਆਂ ਤੇ ਮਾਪੇ ਸੜਕਾਂ ਜਾਮ ਕਰਕੇ ਅਤੇ ਭੁੱਖ ਹੜਤਾਲ ਤੇ ਬੈਠ ਜਾਣਗੇ

ਇਸ ਮੌਕੇ ਸੁਖਦੀਪ ਭੱਚੂ, ਜਗਦੀਪ ਸੀਹਰਾ, ਗਿਰੀਸ਼ ਓਹਰੀ, ਗੁਰਪ੍ਰੀਤ ਸਿੰਘ ਸੇਠੀ, ਦਵਿੰਦਰ ਸੱਗੀ,ਅਮਰ ਸੈਣੀ, ਅਕਸ਼ਯ ਸ਼ਰਮਾ, ਅਮਨ ਸੋਹਲ, ਗੁਰਪ੍ਰੀਤ ਸਹੋਤਾ, ਵਿਨੈ, ਵਿਸ਼ਾਲ ਮਹਿਤਾ, ਸੰਦੀਪ ਭਾਰਜ, ਨਰੇਸ਼ ਚੱਢਾ, ਅਸ਼ਵਿੰਦਰ ਮੱਕੜ, ਹਰਕੰਵਲਜੀਤ ਕੌਰ, ਰਵਿੰਦਰਪਾਲ ਮਿੰਟੂ, ਰਣਜੀਤ ਸਹੋਤਾ, ਮੁਨੀਸ਼ ਮਲਹੋਤਰਾ, ਰਾਹੁਲ ਚਾਵਲਾ, ਮਨਪ੍ਰੀਤ ਸਿੰਘ, ਨਰੰਜਨ ਸਿੰਘ ਗਿੱਲ, ਮੰਨਜੀਤ ਕੌਰ, ਰਵਿੰਦਰ ਕੌਰ ਮਠਾਰੂ, ਸਵਿੰਦਰ ਕੌਰ ਭੋਗਲ, ਰਮਨ ਸ਼ਰਮਾ, ਗੁਰਪੀਤ ਕੌਰ, ਪ੍ਰਿਆ ਅਰੋੜਾ, ਰੀਤੂ ਕਪੂਰ, ਨੀਨਾ ਸੂਦ, ਪ੍ਰਦੀਪ ਸੈਣੀ, ਗੁਰਵਿੰਦਰ ਕੌਰ ,ਸ਼ੈਲੀ ਧੀਰ, ਜਸਵੰਤ ਕੌਰ, ਤੇਜਿੰਦਰ ਕੌਰ, ਹਰਪ੍ਰੀਤ ਕੌਰ ,ਰੁਚੀ ਆਨੰਦ, ਮੋਨਿਕਾ ਮਲਹੋਤਰਾ, ਸਤਵਿੰਦਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ ,ਅਮਨਜੋਤ ਕੌਰ, ਕੁਲਵਿੰਦਰ ਸਿੰਘ, ਜਰਨੈਲ ਸਿੰਘ ,ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਡਾਕਟਰ ਗੁਰਚਰਨ ਸਿੰਘ ,ਡਾਕਟਰ ਹਰਪ੍ਰੀਤ ਸਿੰਘ ਆਦਿ ਸੈਂਕੜੇ ਗਿਣਤੀ ਵਿਚ ਮਾਪੇ ਹਾਜ਼ਰ ਹੋਏ

LEAVE A REPLY

Please enter your comment!
Please enter your name here