ਸਟਰੀਟ ਵੈਂਡਰਾ ਦੀ ਸਮੱਰਥਾ ਨਿਰਮਾਣ ਅਤੇ ਸਿਖਲਾਈ ਲਈ ਟ੍ਰੈਨਿੰਗ ਕੈਂਪ ਕਮਿਸ਼ਨਰ ਅਸ਼ਿਕਾ ਜ਼ੈਨ ਦੀ ਅਗਵਾਈ ਹੇਠ ਲਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਆਮੀ ਸਿੰਘ ਸੁਪਡੰਟ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜਣਾਕਾਰੀ ਦਿੰਦੇ ਦੱਸਿਆ ਕਿ ਸਟਰੀਟ ਵੈਂਡਿੰਗ ਸਕੀਮ ਤਹਿਤ ਸਰਕਾਰ ਵਲੋਂ ਪ੍ਰਾਪਤ ਹੋਈਆ ਹਦਾਇਤਾ ਅਨੁਸਾਰ ਡੇ ਨੂਲਮ ਅਤੇ ਪੰਜਾਬ ਰਾਜ ਅਰਬਨ ਲਾਈਵਲੀਹੁਡ ਮਿਸ਼ਨ ਅਨੁਸਾਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਮਿਤੀ 22.07.2021 ਨੂੰ ਸਟਰੀਟ ਵੈਂਡਰਾ ਦੀ ਸਮੱਰਥਾ ਨਿਰਮਾਣ ਅਤੇ ਸਿਖਲਾਈ ਲਈ ਟ੍ਰੈਨਿੰਗ ਕੈਂਪ ਅਸ਼ਿਕਾ ਜ਼ੈਨ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰਜੀ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੀ ਹਦੂਦ ਅੰਦਰ ਕੰਮ ਕਰਦੇ ਸਟਰੀਟ ਵੈਂਡਰ ਹਾਜ਼ਰ ਹੋਏ।ਇਹ ਟੈ੍ਰਨਿੰਗ ਡਿਪਾਰਟਮੈਂਟ ਆਫ ਲੋਕਲ ਗਵਰਨਮਂੈਟ, ਪੀ.ਜੀ.ਆਈ ਅਤੇ ਪ੍ਰਾਜੈਕਟ ਡਾਇਰੈਕਟਰ (ਸ਼ਛਓ:ਝ) ਵਲੋਂ ਭੇਜੀ ਗਈ ਟੀਮ ਡਾਕਟਰ ਵੈਸ਼ਾਲੀ ਸੋਨੀ, ਕੋਮਲਕਸ਼ਯਪ,ਇਸ਼ਾਨ ਚੌਪੜਾ ਵਲੋਂ ਦਿੱਤੀ ਗਈ।ਇਸ ਟੇ੍ਰਨਿੰਗ ਵਿੱਚ ਡਾ ਵੈਸ਼ਾਲੀ ਸੋਨੀ ਵਲੋਂ ਫੂਡ ਹਾਈਜੀਨ,ਪਰਸਨ ਲਹਾਈਜੀਨ, ਫੂਡ ਸੇਫਟੀਫੂਡ ਪ੍ਰੋਡਕਸ਼ਨ ਬਾਰੇ ਸੰਖੇਪ ਵਿੱਚ ਸਮਝਾਇਆ ਗਿਆ।

Advertisements

ਮਿਸ ਕੋਮਲ ਕਸ਼ਯਪ, ਇਸ਼ਾਨ ਚੌਪੜਾ ਵਲੋਂ ਹੈਡਵਾਸ਼, ਮਾਸਕ ਲਗਾਉਣ ਅਤੇ ਕਰੋਨਾ ਮਾਹਾਮਾਰੀ ਤੋ ਬਚਣ ਲਈ ਸੰਖੇਪ ਵਿੱਚ ਸਮਝਾਇਆ ਗਿਆ ਨਰੇਸ਼ ਸਿੰਘ ਅਤੇ ਰਵਿੰਦਰ ਕੁਮਾਰ ਵਲੋਂ ਇੱਕ ਨਾਟਕ ਰੂਪਂਾਤਰ ਕੀਤਾ ਗਿਆ ਜਿਸ ਵਿੱਚ ਫੂਡ ਹਾਈਜੀਨ ਬਾਰੇ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਟਰੀਟ ਵੈਂਡਰਾ ਨੂੰ ਜਾਗਰੂਕ ਕੀਤਾ ਗਿਆ ।ਆਰ ਕੇ ਚੌਪੜਾ (ਐਲਡੀਐਮ) ਵਲੋ ਸਟਰੀਟ ਵੈਂਡਰਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਬੈਕਿੰਗ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ ।

LEAVE A REPLY

Please enter your comment!
Please enter your name here