ਸਿਵਲ ਸਰਜਨ ਨੇ ਕੀਤਾ ਬਲੱਡ ਪ੍ਰੈਸ਼ਰ ਦੀ ਡਿਜੀਟਲ ਮਸ਼ੀਨ ਦਾ ਉਦਘਾਟਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਸਿਹਤ ਵਿਭਾਗ ਪੰਜਾਬ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਆਈ.ਐਚ.ਐਮ.ਆਈ. (ਇੰਡੀਆਂ ਹਾਈਪਰਟੈਸ਼ਨ ਮੈਨਿੰਜਮੈਟ ਈਨਿਸ਼ੀਏਟਿਵ) ਪ੍ਰੋਗਰਾਮ ਤਹਿਤ ਬਲੱਡ ਪ੍ਰੈਸ਼ਰ ਦੀ ਡਿਜੀਟਲ ਮਸ਼ੀਨ ਦਾ ਉਦਘਾਟਨ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਕੀਤਾ  ਗਿਆ। ਇਸ ਮੌਕੇ ਉਹਨਾਂ ਨੇ ਦੱਸਿਆ ਇਸ ਮਸ਼ੀਨ ਦਾ ਮੁੱਖ ਉਦੇਸ਼ 18 ਸਾਲ ਤੋਂ ਉਪਰ ਵਾਲੇ ਸਾਰੇ ਮਰੀਜਾਂ ਦਾ ਬਲੱਡ ਪ੍ਰੈਸ਼ਰ ਚੈਕ ਕਰਨਾ ਹੈ । ਜੇਕਰ ਬਲੱਡ ਪ੍ਰੈਸ਼ਰ ਹਾਈ ਹੋਵੇ ਤਾਂ ਉਹਨਾਂ ਨੂੰ ਫ੍ਰੀ ਦਵਾਈ ਦਿੱਤੀ ਜਾਵੇਗੀ । ਬਿਨਾਂ ਕਿਸੇ ਦੀ ਸਹਾਇਤਾਂ ਨਾਲ ਮਰੀਜ ਆਪਣੀ ਬਾਂਹ ਮਸ਼ੀਨ ਵਿੱਚ ਪਾ ਕੇ ਬਲੱਡ ਪ੍ਰੈਸ਼ਰ ਚੈਕ ਕਰ ਸਕਦਾ ਹੈ। ਡਿਜੀਟਲ ਹੋਣ ਕਰਕੇ ਰੀਡਿੰਗ ਸਲਿੱਪ ਬਾਹਰ ਆ ਜਵੇਗੀ ।

Advertisements

ਉਹਨਾਂ ਨੇ ਇਹ ਵੀ ਦੱਸਿਆ ਕਿ ਹੀ ਬਲੱਡ ਪ੍ਰੈਸ਼ਰ ਨਾਲ ਆਉਣ ਵਾਲੇ ਸਮੇਂ ਵਿੱਚ ਭਿਆਨ ਬਿਮਾਰੀਆਂ ਜਿਵੇਂ ਹਾਰਟ ਟੈਕ, ਅਧਰੰਗ, ਕਿਡਨੀ ਫੇਲਿਅਰ ਵਰਗੇ ਰੋਗਾਂ ਤੋਂ ਬੱਚਿਆ ਜਾ ਸਕੇਗਾ । ਇਹ ਮਸ਼ੀਨ ਪੰਜਾਬ ਸਰਕਾਰ ਵੱਲੋ ਕਰੀਬ ਦੋ ਲੱਖ ਰੁਪਏ ਦੀ ਲਾਗਤ ਨਾਲ ਲਗਾਈ ਗਈ ਹੈ ਤਾਂ ਜੋ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਸਹੀ ਰੀਡਿੰਗ ਆ ਸਕੇ । ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੀਤ ਸਿੰਘ, ਪੀ.ਏ. ਸਤਪਾਲ,  ਮੀਡੀਆਂ ਵਿੰਗ ਤੋਂ ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here